ਭਾਰਤ ਦੀ ਵਿਕਾਸ ਦਰ 6.5 ਫ਼ੀਸਦੀ ਰਹੇਗੀ: ਵਿਸ਼ਵ ਬੈਂਕ
ਵਿਸ਼ਵ ਬੈਂਕ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ ’ਚ ਭਾਰਤ ਦੀ ਵਿਕਾਸ ਦਰ 6.5 ਫ਼ੀਸਦੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਹਾਲਾਂਕਿ ਪਹਿਲਾਂ ਇਹ ਦਰ 6.3 ਫ਼ੀਸਦੀ ਰਹਿਣ ਦਾ ਅਨੁਮਾਨ ਦੱਸਿਆ ਗਿਆ ਸੀ। ਵਿਸ਼ਵ ਬੈਂਕ ਮੁਤਾਬਕ ਖਪਤ ਦਰ ਵਧਣ ਨਾਲ...
Advertisement
ਵਿਸ਼ਵ ਬੈਂਕ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ ’ਚ ਭਾਰਤ ਦੀ ਵਿਕਾਸ ਦਰ 6.5 ਫ਼ੀਸਦੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਹਾਲਾਂਕਿ ਪਹਿਲਾਂ ਇਹ ਦਰ 6.3 ਫ਼ੀਸਦੀ ਰਹਿਣ ਦਾ ਅਨੁਮਾਨ ਦੱਸਿਆ ਗਿਆ ਸੀ। ਵਿਸ਼ਵ ਬੈਂਕ ਮੁਤਾਬਕ ਖਪਤ ਦਰ ਵਧਣ ਨਾਲ ਭਾਰਤ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਦਾ ਅਰਥਚਾਰਾ ਬਣਿਆ ਰਹੇਗਾ। ਹਾਲਾਂਕਿ ਬੈਂਕ ਨੇ ਕਿਹਾ ਹੈ ਕਿ ਭਾਰਤੀ ਬਰਾਮਦ ਉੱਤੇ ਲੱਗੇ 50 ਫ਼ੀਸਦੀ ਟੈਰਿਫ ਦਾ ਅਗਲੇ ਵਰ੍ਹੇ ਮੁਲਕ ’ਤੇ ਪ੍ਰਭਾਵ ਪਵੇਗਾ। ਵਿਸ਼ਵ ਬੈਂਕ ਨੇ ‘ਸਾਊਥ ਏਸ਼ੀਆ ਡਿਵੈਲਪਮੈਂਟ ਅਪਡੇਟ’ (ਅਕਤੂਬਰ 2025) ਵਿੱਚ ਕਿਹਾ, ‘ਘਰੇਲੂ ਪ੍ਰਸਥਿਤੀਆਂ ਤੇ ਖ਼ਾਸ ਤੌਰ ’ਤੇ ਖੇਤੀਬਾੜੀ ਉਤਪਾਦਨ ਤੇ ਪੇਂਡੂ ਉਜਰਤ ’ਚ ਵਾਧਾ ਆਸ ਤੋਂ ਵੱਧ ਰਿਹਾ ਹੈ। ਭਾਰਤ ਸਰਕਾਰ ਵੱਲੋਂ ਜੀ ਐੱਸ ਟੀ ਵਿੱਚ ਕੀਤੇ ਗਏ ਸੁਧਾਰਾਂ ਨਾਲ ਇਸ ਨੂੰ ਉਤਸ਼ਾਹ ਮਿਲੇਗਾ।’ ਰਿਪੋਰਟ ’ਚ ਭਾਰਤ ਤੋਂ ਅਮਰੀਕਾ ਨੂੰ ਬਰਾਮਦ ਹੋਣ ਵਾਲੇ ਲਗਪਗ ਤਿੰਨ-ਚੌਥਾਈ ਮਾਲ ’ਤੇ 50 ਫ਼ੀਸਦੀ ਟੈਰਿਫ ਲੱਗਣ ਕਾਰਨ ਵਿੱਤੀ ਵਰ੍ਹੇ 2026-27 ਲਈ ਵਿਕਾਸ ਦਰ ਘੱਟ ਰਹਿਣ ਬਾਰੇ ਦੱਸਿਆ ਗਿਆ ਹੈ।
Advertisement
Advertisement
×