DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਦੀ ਵਿਕਾਸ ਦਰ 6.4 ਫ਼ੀਸਦ ਰਹਿਣ ਦਾ ਅਨੁਮਾਨ: ਆਈਐੱਮਐੱਫ

ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਕਿਹਾ ਕਿ ਭਾਰਤ ਦੀ ਆਰਥਿਕ ਵਿਕਾਸ ਦਰ ਕੈਲੰਡਰ ਸਾਲ 2025 ਵਿੱਚ 6.7 ਫ਼ੀਸਦ ਅਤੇ 2026 ਵਿੱਚ 6.4 ਫ਼ੀਸਦ ਰਹਿਣ ਦਾ ਅਨੁਮਾਨ ਹੈ। ਆਈਐੱਮਐੱਫ ਨੇ ਕਿਹਾ ਕਿ ਦੇਸ਼ ਦੀ ਸਥਿਰ ਵਿਕਾਸ ਦਰ ਸੁਧਾਰਾਂ ਦੀ ਗਤੀ ਤੋਂ...
  • fb
  • twitter
  • whatsapp
  • whatsapp
Advertisement

ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਕਿਹਾ ਕਿ ਭਾਰਤ ਦੀ ਆਰਥਿਕ ਵਿਕਾਸ ਦਰ ਕੈਲੰਡਰ ਸਾਲ 2025 ਵਿੱਚ 6.7 ਫ਼ੀਸਦ ਅਤੇ 2026 ਵਿੱਚ 6.4 ਫ਼ੀਸਦ ਰਹਿਣ ਦਾ ਅਨੁਮਾਨ ਹੈ। ਆਈਐੱਮਐੱਫ ਨੇ ਕਿਹਾ ਕਿ ਦੇਸ਼ ਦੀ ਸਥਿਰ ਵਿਕਾਸ ਦਰ ਸੁਧਾਰਾਂ ਦੀ ਗਤੀ ਤੋਂ ਪ੍ਰੇਰਿਤ ਹੈ ਜਿਸ ਨਾਲ ਮਜ਼ਬੂਤ ਖਪਤ ਵਾਧੇ ਨੂੰ ਸਮਰਥਨ ਅਤੇ ਜਨਤਕ ਨਿਵੇਸ਼ ਨੂੰ ਹੁਲਾਰਾ ਮਿਲ ਰਿਹਾ ਹੈ। ਆਈਐੱਮਐੱਫ ਨੇ ਮੰਗਲਵਾਰ ਨੂੰ ਅੱਪਡੇਟ ਕੀਤੇ ਅਪਣੇ ਵਰਲਡ ਇਕਨਾਮਿਕ ਆਊਟਲੁੱਕ ’ਚ ਕਿਹਾ ਕਿ ਭਾਰਤ ਲਈ ਅੰਕੜੇ ਅਤੇ ਅਨੁਮਾਨ ਵਿੱਤੀ ਸਾਲ ਦੇ ਆਧਾਰ ’ਤੇ ਪੇਸ਼ ਕੀਤੇ ਜਾਂਦੇ ਹਨ। ਕੈਲੰਡਰ ਸਾਲ ਦੇ ਆਧਾਰ ’ਤੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 2025 ਲਈ 6.7 ਫ਼ੀਸਦ ਤੇ 2026 ਲਈ 6.4 ਫ਼ੀਸਦ ਹੈ। ਭਾਰਤ ਨੇ 2024 ’ਚ 6.5 ਫ਼ੀਸਦ ਦੀ ਦਰ ਨਾਲ ਵਿਕਾਸ ਕੀਤਾ ਹੈ ਜੋ 2025 ਅਤੇ 2026 ਵਿੱਚ 6.4 ਫ਼ੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ।

Advertisement
Advertisement
×