ਭਾਰਤ ਦਾ ਕੋਲਾ ਉਤਪਾਦਨ ਇੱਕ ਅਰਬ ਟਨ ਤੋਂ ਪਾਰ
ਨਵੀਂ ਦਿੱਲੀ: ਭਾਰਤ ਨੇ ਚਾਲੂ ਵਿੱਤੀ ਸਾਲ ’ਚ ਇੱਕ ਅਰਬ ਟਨ ਕੋਲਾ ਉਤਪਾਦਨ ਦਾ ਰਿਕਾਰਡ ਅੰਕੜਾ ਪਾਰ ਕਰ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਪਤੀ ਨੂੰ ਦੇਸ਼ ਲਈ ਮਾਣ ਵਾਲਾ ਪਲ ਦੱਸਦਿਆਂ ਕਿਹਾ ਕਿ ਇਹ ਊਰਜਾ ਸੁਰੱਖਿਆ...
Advertisement
ਨਵੀਂ ਦਿੱਲੀ:
ਭਾਰਤ ਨੇ ਚਾਲੂ ਵਿੱਤੀ ਸਾਲ ’ਚ ਇੱਕ ਅਰਬ ਟਨ ਕੋਲਾ ਉਤਪਾਦਨ ਦਾ ਰਿਕਾਰਡ ਅੰਕੜਾ ਪਾਰ ਕਰ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਪਤੀ ਨੂੰ ਦੇਸ਼ ਲਈ ਮਾਣ ਵਾਲਾ ਪਲ ਦੱਸਦਿਆਂ ਕਿਹਾ ਕਿ ਇਹ ਊਰਜਾ ਸੁਰੱਖਿਆ ਤੇ ਆਤਮ-ਨਿਰਭਰਤਾ ਪ੍ਰਤੀ ਉਸ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਕੋਲੇ ਦੀ ਵਰਤੋਂ ਮੁੱਖ ਤੌਰ ’ਤੇ ਬਿਜਲੀ ਉਤਪਾਦਨ ਦੇ ਨਾਲ ਨਾਲ ਕਈ ਉਦਯੋਗਾਂ ’ਚ ਈਂਧਣ ਵਜੋਂ ਕੀਤੀ ਜਾਂਦੀ ਹੈ। ਇਹ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਅਰਥਚਾਰੇ ਲਈ ਊਰਜਾ ਦਾ ਮੁੱਖ ਸਰੋਤ ਹੈ। -ਪੀਟੀਆਈ
Advertisement
Advertisement