DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਅਨ ਪਾਇਲਟਸ ਐਸੋਸੀਏਸ਼ਨ ਵੱਲੋਂ ‘ਵਾਲ ਸਟਰੀਟ ਜਰਨਲ’ ਤੇ ਰਾਇਟਰਜ਼ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ

ਅਹਿਮਦਾਬਾਦ ਜਹਾਜ਼ ਹਾਦਸੇ ਬਾਰੇ ਰਿਪੋਰਟਾਂ ਨੂੰ ਗ਼ੈਰਜ਼ਿੰਮੇਵਾਰਾਨਾ ਦੱਸਿਆ; ਕਾਨੂੰਨੀ ਨੋਟਿਸ ’ਚ ਅਧਿਕਾਰਤ ਮੁਆਫੀ ਦੀ ਮੰਗ ਵੀ ਸ਼ਾਮਲ
  • fb
  • twitter
  • whatsapp
  • whatsapp
featured-img featured-img
ਅਹਿਮਦਾਬਾਦ ਜਹਾਜ਼ ਹਾਦਸੇ ਦੀਆਂ ਫਾਈਲ ਤਸਵੀਰਾਂ।
Advertisement

ਭਾਰਤੀ ਪਾਇਲਟਾਂ ਦੀ ਫੈਡਰੇਸ਼ਨ (FIP) ਨੇ 12 ਜੂਨ ਨੂੰ ਹੋਏ ਏਆਈ-171 ਕਰੈਸ਼ (ਅਹਿਮਦਾਬਾਦ ਜਹਾਜ਼ ਹਾਦਸੇ) ਬਾਰੇ ਹਾਲੀਆ ਰਿਪੋਰਟਾਂ ਲਈ ਦਿ ਵਾਲ ਸਟਰੀਟ ਜਰਨਲ (WSJ) ਤੇ ਖ਼ਬਰ ਏਜੰਸੀ ਰਾਇਟਰਜ਼ ਨੂੰ ਰਸਮੀ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਲਈ ਹੈ। ਫੈਡਰੇਸ਼ਨ ਨੇ ਨੋਟਿਸ ਵਿਚ ਅਧਿਕਾਰਤ ਮੁਆਫ਼ੀ ਮੰਗੇ ਜਾਣ ਦੀ ਮੰਗ ਵੀ ਕੀਤੀ ਹੈ।

FIP ਦੇ ਪ੍ਰਧਾਨ ਸੀਐੱਸ ਰੰਧਾਵਾ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ANI ਨੂੰ ਦੱਸਿਆ ਕਿ ਫੈਡਰੇਸ਼ਨ ਨੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ ਅਤੇ WSJ ਅਤੇ ਰਾਇਟਰਜ਼ ਨੂੰ ਉਨ੍ਹਾਂ ਦੀਆਂ ਰਿਪੋਰਟਾਂ ’ਤੇ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਮੁਆਫ਼ੀ ਮੰਗੇ ਜਾਣ ਦੀ ਮੰਗ ਵੀ ਸ਼ਾਮਲ ਹੈ।

Advertisement

ਰਾਇਟਰਜ਼ ਅਤੇ ‘ਦਿ ਵਾਲ ਸਟਰੀਟ ਜਰਨਲ’ ਨੂੰ ਭੇਜੇ ਈਮੇਲ ਵਿੱਚ ਐਫਆਈਪੀ ਨੇ ਕਿਹਾ, ‘‘ਸਾਡੇ ਧਿਆਨ ਵਿੱਚ ਆਇਆ ਹੈ ਕਿ ਕੌਮਾਂਤਰੀ ਮੀਡੀਆ ਦੇ ਕੁਝ ਹਿੱਸੇ ਵਾਰ-ਵਾਰ ਚੋਣਵੀਂ ਅਤੇ ਗੈਰ-ਪ੍ਰਮਾਣਿਤ ਰਿਪੋਰਟਿੰਗ ਰਾਹੀਂ ਸਿੱਟੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੀਆਂ ਕਾਰਵਾਈਆਂ ਗੈਰ-ਜ਼ਿੰਮੇਵਾਰਾਨਾ ਹਨ, ਖਾਸ ਕਰਕੇ ਉਦੋਂ ਜਦੋਂ ਜਾਂਚ ਦਾ ਅਮਲ ਜਾਰੀ ਹੈ।’’

ਉਨ੍ਹਾਂ ਕਿਹਾ, ‘‘ਹਾਲਾਂਕਿ ਇਸ ਵੱਡੇ ਹਾਦਸੇ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ, ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਖਾਸ ਕਰਕੇ ਬੇਬੁਨਿਆਦ ਤੱਥਾਂ ਦੇ ਅਧਾਰ ’ਤੇੇ ਭਾਰਤੀ ਹਵਾਬਾਜ਼ੀ ਉਦਯੋਗ ਦੀ ਸੁਰੱਖਿਆ ਪ੍ਰਤੀ ਜਨਤਕ ਚਿੰਤਾ ਜਾਂ ਗੁੱਸਾ ਪੈਦਾ ਕਰਨ ਦਾ ਸਮਾਂ ਨਹੀਂ ਹੈ।’’

Advertisement
×