ਅਮਰੀਕੀ ਟੈਰਿਫ ਕਾਰਨ ਭਾਰਤੀ ਬਰਾਮਦ ਘਟੀ
ਅਮਰੀਕਾ ਵੱਲੋਂ ਲਾਏ ਗਏ ਟੈਰਿਫ ਦੇ ਅਸਰ ਕਾਰਨ ਅਕਤੂਬਰ ’ਚ ਭਾਰਤ ਦੀ ਬਰਾਮਦਗੀ 11.8 ਫ਼ੀਸਦ ਘਟ ਕੇ 34.38 ਅਰਬ ਡਾਲਰ ਰਹਿ ਗਈ ਹੈ। ਉਧਰ, ਸੋਨੇ ਦੀ ਦਰਾਮਦ ’ਚ ਉਛਾਲ ਕਾਰਨ ਵਪਾਰ ਘਾਟਾ ਵਧ ਕੇ 41.68 ਅਰਬ ਡਾਲਰ ਦੇ ਰਿਕਾਰਡ ਪੱਧਰ...
Advertisement
ਅਮਰੀਕਾ ਵੱਲੋਂ ਲਾਏ ਗਏ ਟੈਰਿਫ ਦੇ ਅਸਰ ਕਾਰਨ ਅਕਤੂਬਰ ’ਚ ਭਾਰਤ ਦੀ ਬਰਾਮਦਗੀ 11.8 ਫ਼ੀਸਦ ਘਟ ਕੇ 34.38 ਅਰਬ ਡਾਲਰ ਰਹਿ ਗਈ ਹੈ। ਉਧਰ, ਸੋਨੇ ਦੀ ਦਰਾਮਦ ’ਚ ਉਛਾਲ ਕਾਰਨ ਵਪਾਰ ਘਾਟਾ ਵਧ ਕੇ 41.68 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪੁੱਜ ਗਿਆ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਸੋਨਾ, ਚਾਂਦੀ, ਕਪਾਹ, ਖਾਦ ਅਤੇ ਸਲਫਰ ਵਧੇਰੇ ਆਉਣ ਕਾਰਨ ਦਰਾਮਦ 16.63 ਫ਼ੀਸਦ ਵਧ ਕੇ 76.06 ਅਰਬ ਡਾਲਰ ਹੋ ਗਈ ਹੈ। ਵਪਾਰ ਘਾਟਾ ਸਤੰਬਰ ’ਚ 31.15 ਅਰਬ ਡਾਲਰ ਰਿਹਾ ਸੀ। ਸੋਨੇ ਦੀ ਦਰਾਮਦ ਅਕਤੂਬਰ ’ਚ ਕਰੀਬ 200 ਫ਼ੀਸਦ ਵਧ ਕੇ 14.72 ਅਰਬ ਡਾਲਰ ਹੋ ਗਈ; ਚਾਂਦੀ ਦੀ ਦਰਾਮਦ 528.71 ਫ਼ੀਸਦ ਵਧ ਕੇ 2.71 ਅਰਬ ਡਾਲਰ ’ਤੇ ਪਹੁੰਚ ਗਈ। ਅਕਤੂਬਰ ’ਚ ਕੱਚੇ ਤੇਲ ਦੀ ਦਰਾਮਦ ਘਟ ਕੇ 14.8 ਅਰਬ ਡਾਲਰ ਰਹਿ ਗਈ।
Advertisement
Advertisement
×

