ਭਾਰਤੀ ਕੂਟਨੀਤੀ ਤਬਾਹ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਬਿਲਕੁਲ ਚੁੱਪ: ਕਾਂਗਰਸ
ਨਵੀਂ ਦਿੱਲੀ, 18 ਜੂਨ
ਪਾਕਿਸਤਾਨੀ ਫੌਜ ਮੁਖੀ ਜਨਰਲ ਆਸਿਮ ਮੁਨੀਰ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਦੁਪਹਿਰ ਦਾ ਖਾਣਾ ਖਾਣ ਦੀਆਂ ਖ਼ਬਰਾਂ ਤੋਂ ਬਾਅਦ ਕਾਂਗਰਸ ਨੇ ਬੁੱਧਵਾਰ ਨੂੰ ਮੋਦੀ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਭਾਰਤੀ ਕੂਟਨੀਤੀ ਤਬਾਹ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਲਕੁਲ ਚੁੱਪ ਹਨ। ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਖੁਦ 14 ਵਾਰ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਈ, ਭਾਵ ਉਨ੍ਹਾਂ ਨੇ ਆਪਰੇਸ਼ਨ ਸਿੰਧੂਰ ਖਤਮ ਕਰ ਦਿੱਤਾ।
ਰਮੇਸ਼ ਨੇ ਕਿਹਾ, ‘‘ਫੀਲਡ ਮਾਰਸ਼ਲ ਆਸਿਮ ਮੁਨੀਰ, ਉਹ ਵਿਅਕਤੀ ਜਿਸ ਦੀਆਂ ਭੜਕਾਊ ਅਤੇ ਉਕਸਾਊ ਟਿੱਪਣੀਆਂ ਦਾ ਸਿੱਧਾ ਸਬੰਧ 22 ਅਪਰੈਲ ਦੇ ਪਹਿਲਗਾਮ ਅਤਿਵਾਦੀ ਹਮਲਿਆਂ ਨਾਲ ਸੀ, ਅੱਜ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਟਰੰਪ ਨਾਲ ਦੁਪਹਿਰ ਦਾ ਖਾਣਾ ਖਾ ਰਿਹਾ ਹੈ।’’ ਉਨ੍ਹਾਂ ਪੁੱਛਿਆ ਕਿ ਕੀ ਇਸੇ ਲਈ ਰਾਸ਼ਟਰਪਤੀ ਟਰੰਪ ਨੇ G7 ਸੰਮੇਲਨ ਇੱਕ ਦਿਨ ਪਹਿਲਾਂ ਛੱਡ ਦਿੱਤਾ, ਜਿਸ ਨਾਲ ਸ੍ਰੀ ਨਰਿੰਦਰ ਮੋਦੀ ਨੂੰ ਵੱਡੀ ਜੱਫੀ ਤੋਂ ਵਾਂਝਾ ਕਰ ਦਿੱਤਾ ਗਿਆ।
Field Marshall Asim Munir, the man whose inflammatory, incendiary and provocative remarks were linked directly to the April 22 Pahalgam terror attacks, is having lunch today with President Trump in the White House. Is this why President Trump abandoned the G7 Summit a day early…
— Jairam Ramesh (@Jairam_Ramesh) June 18, 2025
ਕਾਂਗਰਸੀ ਆਗੂ ਨੇ ਕਿਹਾ, ‘‘ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਮਾਈਕਲ ਕੁਰੀਲਾ ਨੇ ਪਾਕਿਸਤਾਨ ਨੂੰ ਅਤਿਵਾਦ ਵਿਰੋਧੀ ਕਾਰਵਾਈਆਂ ਵਿੱਚ ਇੱਕ ਅਸਾਧਾਰਨ ਭਾਈਵਾਲ ਕਿਹਾ। ਇਹ ਨਮਸਤੇ ਟਰੰਪ ਵੱਲੋਂ ਹਾਉਡੀ ਮੋਦੀ ਨੂੰ ਤੀਜਾ ਝਟਕਾ ਹੈ!’’
ਰਮੇਸ਼ ਨੇ ਕਿਹਾ, ‘‘ਭਾਰਤੀ ਕੂਟਨੀਤੀ ਤਬਾਹ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ ਬਿਲਕੁਲ ਚੁੱਪ ਹਨ। ਕੱਲ੍ਹ ਉਨ੍ਹਾਂ ਦੀ (ਬਦਨਾਮ) ਚੀਨ ਨੂੰ ਕਲੀਨ ਚਿੱਟ ਦੀ ਪੰਜਵੀਂ ਵਰ੍ਹੇਗੰਢ ਹੈ। ਕਾਂਗਰਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਮਰੀਕਾ ਲਗਾਤਾਰ ਅਜਿਹੇ ਬਿਆਨ ਦੇ ਰਿਹਾ ਹੈ ਜਿਨ੍ਹਾਂ ਦਾ ਮਤਲਬ ਸਿਰਫ ਇਹ ਕੱਢਿਆ ਜਾ ਸਕਦਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਨੂੰ ਇੱਕਠੇ ਕਰ ਰਿਹਾ ਹੈ। ਇਸ ਨੇ ਜ਼ੋਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਬ-ਪਾਰਟੀ ਮੀਟਿੰਗ ਅਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਆਪਣੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ। -ਪੀਟੀਆਈ