ਬਰਤਾਨੀਆ ’ਚ ਰਹਿਣ-ਸਹਿਣ ਦੀ ਲਾਗਤ ਵਧਣ ਕਾਰਨ ਭਾਰਤੀ ਭਾਈਚਾਰਾ ਪ੍ਰਭਾਵਿਤ
ਖਰਚੇ ਬਚਾੳੁਣ ਲੲੀ ਤੰਗ ਥਾਵਾਂ ’ਤੇ ਦਿਨ ਕੱਟ ਰਹੇ ਹਨ ਭਾਰਤੀ ਤੇ ਬੰਗਲਾਦੇਸ਼ੀ
Cost-of-living crisis: Britain's Indian, Asian communities bear brunt of austerity ਬ੍ਰਿਟੇਨ ਵਿਚ ਰਹਿਣ ਸਹਿਣ ਦੇ ਵਧਦੇ ਖਰਚਿਆਂ ਕਾਰਨ ਭਾਰਤੀ ਅਤੇ ਏਸ਼ਿਆਈ ਭਾਈਚਾਰੇ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਨੇ ਦੋਸ਼ ਲਾਇਆ ਹੈ ਕਿ ਇੱਥੋਂ ਦੀ ਸਰਕਾਰ ਕਾਰਪੋਰੇਟ ਵਰਗ ਦਾ ਖਾਸ ਖਿਆਲ ਰੱਖ ਰਹੀ ਹੈ ਜਦਕਿ ਉਨ੍ਹਾਂ ਦੀ ਸਾਰ ਵੀ ਨਹੀਂ ਲਈ ਜਾ ਰਹੀ। ਇੱਥੇ ਖਰਚੇ ਬਚਾਉਣ ਲਈ ਭਾਰਤੀ ਤੇ ਬੰਗਲਾਦੇਸ਼ੀ ਤੰਗ ਤੇ ਭੀੜ ਭਾੜ ਵਾਲੀਆਂ ਥਾਵਾਂ ’ਤੇ ਰਹਿ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਵਧਦੇ ਬਿਜਲੀ ਬਿੱਲਾਂ ਅਤੇ ਭੋਜਨ ਦੀਆਂ ਕੀਮਤਾਂ ਹਜ਼ਾਰਾਂ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਦੱਸਿਆ ਕਿ ਇੱਥੇ ਲੋਕ ਜ਼ਿਆਦਾ ਭੁਗਤਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਇਵਜ਼ ਵਿਚ ਬਹੁਤ ਘੱਟ ਮਿਲ ਰਿਹਾ ਹੈ। ਸਰਕਾਰ ਸਥਿਰਤਾ ਬਾਰੇ ਗੱਲ ਕਰਦੀ ਹੈ ਪਰ ਸਾਡੇ ਲੋਕਾਂ ਲਈ ਕੋਈ ਸਥਿਰਤਾ ਨਹੀਂ ਹੈ, ਉਨ੍ਹਾਂ ਲਈ ਸਿਰਫ਼ ਸੰਘਰਸ਼ ਹੀ ਹੈ।
ਅੰਤਰਰਾਸ਼ਟਰੀ ਮੁਦਰਾ ਫੰਡ ਅਨੁਸਾਰ ਯੂਨਾਈਟਿਡ ਕਿੰਗਡਮ ਇਸ ਸਾਲ ਜੀ-7 ਵਿੱਚ ਸਭ ਤੋਂ ਵੱਧ ਮਹਿੰਗਾਈ ਦਰ ਦਰਜ ਕਰੇਗਾ। ਇੱਥੇ ਕਰਿਆਨੇ ਦਾ ਸਾਮਾਨ ਵੀ ਮਹਿੰਗਾ ਹੋ ਗਿਆ ਹੈ ਤੇ ਔਸਤ ਸਾਲਾਨਾ ਘਰੇਲੂ ਊਰਜਾ ਬਿੱਲ ਕਈ ਗੁਣਾਂ ਵੱਧ ਆ ਰਿਹਾ ਹੈ।
ਸ੍ਰੀ ਗਿੱਲ ਨੇ ਕਿਹਾ ਕਿ ਬਹੁਤ ਸਾਰੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਗੈਸ ਅਤੇ ਬਿਜਲੀ ਦੇ ਵਧ ਰਹੇ ਖਰਚਿਆਂ ਦੀ ਮਾਰ ਪੈ ਰਹੀ ਹੈ। ਭਾਵੇਂ ਤੁਸੀਂ ਘੱਟ ਊਰਜਾ ਦੀ ਵਰਤੋਂ ਕਰਦੇ ਹੋ ਪਰ ਤੁਹਾਨੂੰ ਫੀਸ ਤਾਂ ਪਹਿਲਾਂ ਵਾਲੀ ਹੀ ਅਦਾ ਕਰਨੀ ਪੈ ਰਹੀ ਹੈ।