ਭਾਰਤੀ ਨਾਗਰਿਕ ਵਲੋਂ ਹਵਾਈ ਉਡਾਣ ਦੌਰਾਨ ਹਮਲਾ
ਸ਼ਿਕਾਗੋ ਤੋਂ ਜਰਮਨੀ ਜਾ ਰਹੀ ਉਡਾਣ ਵਿੱਚ ਇਕ ਭਾਰਤੀ ਨਾਗਰਿਕ ਨੇ ਕਥਿਤ ਤੌਰ ’ਤੇ ਦੋ ਲੜਕਿਆਂ ’ਤੇ ਹਮਲਾ ਕਰ ਦਿੱਤਾ ਅਤੇ ਇੱਕ ਸਹਿ-ਯਾਤਰੀ ਦੇ ਥੱਪੜ ਮਾਰਿਆ। ਮੈਸਾਚੁਸੈਟਸ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਘਟਨਾ ਸ਼ਨਿਚਰਵਾਰ ਨੂੰ...
ਸ਼ਿਕਾਗੋ ਤੋਂ ਜਰਮਨੀ ਜਾ ਰਹੀ ਉਡਾਣ ਵਿੱਚ ਇਕ ਭਾਰਤੀ ਨਾਗਰਿਕ ਨੇ ਕਥਿਤ ਤੌਰ ’ਤੇ ਦੋ ਲੜਕਿਆਂ ’ਤੇ ਹਮਲਾ ਕਰ ਦਿੱਤਾ ਅਤੇ ਇੱਕ ਸਹਿ-ਯਾਤਰੀ ਦੇ ਥੱਪੜ ਮਾਰਿਆ। ਮੈਸਾਚੁਸੈਟਸ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਘਟਨਾ ਸ਼ਨਿਚਰਵਾਰ ਨੂੰ ਲੁਫਥਾਂਸਾ ਦੀ ਉਡਾਣ ਦੌਰਾਨ ਵਾਪਰੀ ਜਿਸ ਨੂੰ ਗੜਬੜ ਮਗਰੋਂ ਬੋਸਟਨ ਦੇ ਲੋਗਾਨ ਕੌਮਾਂਤਰੀ ਹਵਾਈ ਅੱਡੇ ’ਤੇ ਪਰਤਣਾ ਪਿਆ। ਦੋਸ਼ ਪੱਤਰਾਂ ਅਨੁਸਾਰ, ਪ੍ਰਨੀਤ ਕੁਮਾਰ ਉਸਿਰੀਪੱਲੀ (28) ਨੇ ਉਡਾਣ ਦੌਰਾਨ 17 ਕੁ ਸਾਲਾ ਦੋ ਲੜਕਿਆਂ ’ਤੇ ਕਾਂਟੇ ਨਾਲ ਹਮਲਾ ਕੀਤਾ। ਇੱਕ ਲੜਕੇ ਦੇ ਸਿਰ ’ਚ ਜ਼ਖ਼ਮ ਹੋਇਆ ਹੈ। ਉਸਿਰੀਪੱਲੀ ’ਤੇ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਅਮਰੀਕਾ ਦੇ ਅਧਿਕਾਰ ਖੇਤਰ ਵਿੱਚ ਜਹਾਜ਼ ਵਿੱਚ ਸਫ਼ਰ ਦੌਰਾਨ ਯਾਤਰੀ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਖ਼ਤਰਨਾਕ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ ਲੱਗਿਆ ਹੈ। ਉਸ ਨੂੰ ਬੋਸਟਨ ਦੀ ਫੈਡਰਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੋਸ਼ੀ ਠਹਿਰਾਏ ਜਾਣ ’ਤੇ ਉਸ ਨੂੰ ਦਸ ਸਾਲ ਦੀ ਜੇਲ੍ਹ ਅਤੇ ਢਾਈ ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।

