DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦਾ Axiom-4 ਮਿਸ਼ਨ ਹੁਣ 22 ਤੱਕ ਮੁਲਤਵੀ

India's Shubhanshu Shukla's Axiom-4 mission put off to June 22
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 18 ਜੂਨ

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ Axiom-4 ਮਿਸ਼ਨ ਨੂੰ ਹੁਣ 22 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। Axiom Space ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਮਿਸ਼ਨ ਅੱਗੇ ਪਾਉਣ ਨਾਲ ਨਾਸਾ ਨੂੰ ਰੂਸੀ ਸੈਕਸ਼ਨ ਵਿਚ ਕੀਤੀ ਹਾਲੀਆ ਮੁਰੰਮਤ ਮਗਰੋਂ ਔਰਬਿਟਲ ਲੈਬ ਦੇ ਕਾਰਜਾਂ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ। ਇਸ ਮਿਸ਼ਨ ਨੂੰ ਹੁਣ ਕੁਲ ਮਿਲਾ ਕੇ ਪੰਜ ਵਾਰ ਮੁਲਤਵੀ ਕੀਤਾ ਜਾ ਚੁੱਕਾ ਹੈ।

Advertisement

Axiom-4 ਮਿਸ਼ਨ, ਜਿਸ ਨਾਲ ਭਾਰਤ, ਹੰਗਰੀ ਅਤੇ ਪੋਲੈਂਡ ਪੁਲਾੜ ਵਿੱਚ ਵਾਪਸੀ ਕਰ ਰਹੇ ਹਨ, ਨੇ ਪਹਿਲਾਂ 19 ਜੂਨ ਨੂੰ ਫਲੋਰੀਡਾ ਵਿੱਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐਕਸ ਦੇ ਫਾਲਕਨ 9 ਰਾਕੇਟ ਰਾਹੀਂ ਉਡਾਣ ਭਰਨੀ ਸੀ। Axiom Space ਨੇ ਇਕ ਬਿਆਨ ਵਿਚ ਕਿਹਾ, ‘‘ਨਾਸਾ, Axiom ਸਪੇਸ ਅਤੇ ਸਪੇਸਐਕਸ ਹੁਣ ਐਤਵਾਰ, 22 ਜੂਨ ਨੂੰ ਐਕਸੀਓਮ ਮਿਸ਼ਨ 4 ਤਹਿਤ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਣ ਭਰਨ ਦੀ ਤਿਆਰੀ ਕਰ ਰਹੇ ਹਨ।’’

ਐਕਸੀਓਮ-4 ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ, ਜਿਸ ਵਿੱਚ ਸ਼ੁਕਲਾ ਮਿਸ਼ਨ ਪਾਇਲਟ ਵਜੋਂ ਅਤੇ ਹੰਗਰੀ ਦੇ ਪੁਲਾੜ ਯਾਤਰੀ Tibor Kapuਅਤੇ ਪੋਲੈਂਡ ਦੇ Slawosz Uznanski-Wisniewski ਮਿਸ਼ਨ ਮਾਹਰ ਹਨ। ਇਸ ਮਿਸ਼ਨ ਦੀ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਉਡਾਰੀ ਲਈ ਸਭ ਤੋਂ ਪਹਿਲਾਂ 29 ਮਈ ਦੀ ਤਰੀਕ ਨਿਰਧਾਰਿਤ ਕੀਤੀ ਗਈ ਸੀ, ਪਰ ਜਦੋਂ ਇੰਜੀਨੀਅਰਾਂ ਨੂੰ ਫਾਲਕਨ-9 ਰਾਕੇਟ ਦੇ ਬੂਸਟਰਾਂ ਵਿੱਚ ਤਰਲ ਆਕਸੀਜਨ ਲੀਕ ਅਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮਾਡਿਊਲ ਵਿੱਚ ਲੀਕ ਦਾ ਪਤਾ ਲਗਾ ਤਾਂ ਫਿਰ ਇਸ ਨੂੰ 8 ਜੂਨ, 10 ਜੂਨ ਅਤੇ 11 ਜੂਨ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

Axiom Space ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘#Ax4 ਚਾਲਕ ਦਲ ਸਾਰੇ ਡਾਕਟਰੀ ਅਤੇ ਸੁਰੱਖਿਆ ਪ੍ਰੋਟੋਕੋਲ ਨੂੰ ਬਣਾਈ ਰੱਖਣ ਲਈ ਫਲੋਰੀਡਾ ਵਿੱਚ ਇਕਾਂਤਵਾਸ ਵਿਚ ਹੈ। ਚਾਲਕ ਦਲ ਚੰਗੀ ਸਿਹਤ ਅਤੇ ਚੜ੍ਹਦੀ ਕਲਾ ਵਿੱਚ ਹੈ ਅਤੇ ਛੇਤੀ ਲਾਂਚ ਦੀ ਉਮੀਦ ਕਰਦਾ ਹੈ।’’ -ਪੀਟੀਆਈ

Advertisement
×