ਭਾਰਤ ਕੌਮੀ ਹਿੱਤਾਂ ਦੀ ਰਾਖੀ ਲਈ ਸਾਰੇ ਢੁੱਕਵੇਂ ਕਦਮ ਚੁੱਕੇਗਾ: Piyush Goyal
India to take all steps to protect national interest: Goyal on US tariff; ਅਮਰੀਕਾ ਵੱਲੋਂ 25 ਫ਼ੀਸਦ ਟੈਰਿਫ ਲਾਉਣ ਦੇ ਐਲਾਨ ਮਗਰੋਂ ਵਣਜ ਮੰਤਰੀ ਨੇ ਸੰਸਦ ’ਚ ਦਿੱਤਾ ਬਿਆਨ; ਕਿਸਾਨਾਂ ਸਮੇਤ ਹੋਰ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਦਾਅਵਾ
**EDS: THIRD PARTY IMAGE, SCREENGRAB VIA SANSAD TV** New Delhi: Union Minister Piyush Goyal speaks in the Rajya Sabha during the Monsoon session of Parliament, in New Delhi, Thursday, July 31, 2025. (Sansad TV via PTI Photo)(PTI07_31_2025_000268B)
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ 25 ਫ਼ੀਸਦ ਟੈਰਿਫ ਅਤੇ ਜੁਰਮਾਨਾ ਲਗਾਏ ਜਾਣ ਦੇ ਐਲਾਨ ਤੋਂ ਇਕ ਦਿਨ ਬਾਅਦ ਕੇਂਦਰੀ ਵਣਜ ਅਤੇ ਸਨਅਤਾਂ ਬਾਰੇ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਕੌਮੀ ਹਿੱਤਾਂ ਦੀ ਰਾਖੀ ਲਈ ਸਾਰੇ ਲੋੜੀਂਦੇ ਕਦਮ ਚੁੱਕੇਗਾ। ਸੰਸਦ ਦੇ ਦੋਵੇਂ ਸਦਨਾਂ ’ਚ ਅੱਜ ਖੁਦ ਹੀ ਦਿੱਤੇ ਬਿਆਨ ’ਚ ਗੋਇਲ ਨੇ ਕਿਹਾ ਕਿ ਸਰਕਾਰ ਅਮਰੀਕੀ ਟੈਰਿਫਾਂ ਕਾਰਨ ਪੈਣ ਵਾਲੇ ਅਸਰ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ, ਬਰਾਮਦਕਾਰਾਂ, ਐੱਮਐੱਸਐੱਮਈਜ਼ ਅਤੇ ਸਨਅਤੀ ਇਕਾਈਆਂ ਸਮੇਤ ਸਾਰੀਆਂ ਧਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।
Commerce and Industry Minister Piyush Goyal ਨੇ ਕਿਹਾ, ‘‘ਸਰਕਾਰ ਕਿਸਾਨਾਂ, ਮਜ਼ਦੂਰਾਂ, ਉੱਦਮੀਆਂ, ਬਰਾਮਦਕਾਰਾਂ, ਐੱਮਐੱਸਐੱਮਈਜ਼ ਅਤੇ ਸਨਅਤਾਂ ਦੇ ਸਾਰੇ ਵਰਗਾਂ ਦੀ ਭਲਾਈ ਤੇ ਉਨ੍ਹਾਂ ਦੀ ਰਾਖੀ ਨੂੰ ਅਹਿਮੀਅਤ ਦਿੰਦੀ ਹੈ। ਅਸੀਂ ਕੌਮੀ ਹਿੱਤਾਂ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕਾਂਗੇ।’’ ਗੋਇਲ ਦਾ ਬਿਆਨ ਅਹਿਮ ਹੈ ਕਿਉਂਕਿ ਭਾਰਤ ਨੇ ਅਮਰੀਕਾ ਨੂੰ ਖੇਤੀਬਾੜੀ ਅਤੇ ਡੇਅਰੀ ਸੈਕਟਰਾਂ ’ਚ ਡਿਊਟੀ ਤੋਂ ਰਾਹਤ ਦੇਣ ਸਬੰਧੀ ਆਪਣੇ ਸਟੈਂਡ ਨੂੰ ਸਖ਼ਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਯੂਏਈ, ਯੂਕੇ, ਆਸਟਰੇਲੀਆ ਅਤੇ ਈਐੱਫਟੀਏ ਮੁਲਕਾਂ ਨਾਲ ਵਪਾਰ ਸਮਝੌਤੇ ਕੀਤੇ ਹਨ ਅਤੇ ਉਹ ਹੋਰ ਮੁਲਕਾਂ ਨਾਲ ਇਹੋ ਜਿਹੇ ਸਮਝੌਤੇ ਕਰਨ ਲਈ ਵਚਨਬੱਧ ਹਨ।
Advertisement
×