ਯੂਕਰੇਨ ਸ਼ਾਂਤੀ ਯੋਜਨਾ ਬਾਰੇ ਕਾਨਫਰੰਸ ’ਚ ਸ਼ਾਮਲ ਹੋਵੇਗਾ ਭਾਰਤ
ਸਾਊਦੀ ਅਰਬ ਦੇ ਜੇਦਾਹ ’ਚ 5 ਤੇ 6 ਅਗਸਤ ਨੂੰ ਹੋਵੇਗੀ ਕਾਨਫਰੰਸ
Advertisement
ਨਵੀਂ ਦਿੱਲੀ, 3 ਅਗਸਤ
ਸਾਊਦੀ ਅਰਬ ਦੇ ਜੇਦਾਹ ਵਿੱਚ ਯੂਕਰੇਨ ਸ਼ਾਂਤੀ ਯੋਜਨਾ ’ਤੇ 5 ਤੇ 6 ਅਗਸਤ ਨੂੰ ਹੋਣ ਵਾਲੀ ਦੋ ਦਿਨਾ ਕਾਨਫਰੰਸ ਵਿੱਚ ਭਾਰਤ ਸ਼ਾਮਲ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਅੱਜ ਕਿਹਾ ਕਿ ਮੀਟਿੰਗ ’ਚ ਭਾਰਤ ਦੀ ਸ਼ਮੂਲੀਅਤ ਉਸ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੀ ਸਟੈਂਡ, ਕਿ ਗੱਲਬਾਤ ਅਤੇ ਕੂਟਨੀਤੀ ਹੀ ਯੂਕਰੇਨ ਸੰਕਟ ਦੇ ਹੱਲ ਕਰਨ ਦਾ ਰਾਹ ਹੈ, ਮੁਤਾਬਕ ਹੋਵੇਗੀ। ਸਾਊਦੀ ਅਰਬ ਵੱਲੋਂ ਇਸ ਮੀਟਿੰਗ ’ਚ ਹਿੱਸਾ ਲੈਣ ਲਈ ਕਈ ਯੂਰੋਪੀਅਨ ਮੁਲਕਾਂ ਤੋਂ ਅਮਰੀਕਾ, ਚੀਨ ਤੇ ਭਾਰਤ ਨੂੰ ਸੱਦਾ ਦਿੱਤਾ ਗਿਆ ਹੈ। -ਪੀਟੀਆਈ
Advertisement
Advertisement
×