India vs New Zealand women's ODI: ਮਹਿਲਾ ਕ੍ਰਿਕਟ: ਸਮ੍ਰਿਤੀ ਮੰਧਾਨਾ ਦੇ ਸੈਂਕੜੇ ਨਾਲ ਭਾਰਤ ਨੇ ਨਿਊਜ਼ੀਲੈਂਡ ਤੋਂ ਲੜੀ 2-1 ਨਾਲ ਜਿੱਤੀ
ਤੀਜੇ ਇਕ ਦਿਨਾ ਮੈਚ ਵਿੱਚ ਮਹਿਮਾਨ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ
Advertisement
ਅਹਿਮਦਾਬਾਦ, 29 ਅਕਤੂਬਰ
ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਮਹਿਲਾ ਇਕ ਦਿਨਾ ਕ੍ਰਿਕਟ ਮੈਚ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਅੱਠ ਸੈਂਕੜੇ ਬਣਾ ਕੇ ਅੱਜ ਇਤਿਹਾਸ ਰਚਿਆ ਤੇ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾਇਆ। ਇੱਥੋਂ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਤੀਜੇ ਅਤੇ ਆਖਰੀ ਮੈਚ ਵਿਚ ਭਾਰਤ ਨੇ ਜਿੱਤ ਹਾਸਲ ਕਰ ਕੇ ਸੀਰੀਜ਼ 2-1 ਨਾਲ ਜਿੱਤ ਲਈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਟੀਮ 49.5 ਓਵਰਾਂ ’ਚ 232 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਜਦਕਿ ਭਾਰਤੀ ਟੀਮ ਨੇ 44.2 ਓਵਰਾਂ ’ਚ ਚਾਰ ਵਿਕਟਾਂ ਦੇ ਨੁਕਸਾਨ ਨਾਲ 236 ਦੌੜਾਂ ਬਣਾ ਕੇ ਮੈਚ ਜਿੱਤਿਆ। ਭਾਰਤੀ ਟੀਮ ਵੱਲੋਂ ਸਮ੍ਰਿਤੀ ਮੰਧਾਨਾ ਨੇ 100, ਹਰਮਨਪ੍ਰੀਤ ਕੌਰ ਨੇ 59 ਨਾਬਾਦ ਤੇ ਯਸਤਿਕਾ ਭਾਟੀਆ ਨੇ 35 ਦੌੜਾਂ ਦਾ ਯੋਗਦਾਨ ਪਾਇਆ। -ਪੀਟੀਆਈ
Advertisement
Advertisement
×