ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ-ਅਮਰੀਕਾ ਵਪਾਰ ਸਮਝੌਤਾ ਆਖਰੀ ਪੜਾਅ ’ਤੇ: ਗੋਇਲ

ਵਪਾਰਕ ਗੱਲਬਾਤ ਲਈ ਅਮਰੀਕੀ ਟੀਮ ਅਗਸਤ ਦੇ ਦੂਜੇ ਅੱਧ ’ਚ ਆਵੇਗੀ ਭਾਰਤ
Advertisement

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਅੱਜ ਦੱਸਿਆ ਕਿ ਅਮਰੀਕਾ ਅਤੇ ਓਮਾਨ ਨਾਲ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਆਖਰੀ ਪੜਾਅ ’ਤੇ ਹੈ। ਅਮਰੀਕਾ ਨਾਲ ਵਪਾਰ ਸਮਝੌਤੇ ਦਾ ਐਲਾਨ ਫਰਵਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਕੀਤਾ ਗਿਆ ਸੀ। ਗੋਇਲ ਨੇ ਕਿਹਾ, ‘ਅਸੀਂ ਓਮਾਨ ਅਤੇ ਅਮਰੀਕਾ ਨਾਲ ਗੱਲਬਾਤ ਦੇ ਆਖਰੀ ਪੜਾਅ ’ਤੇ ਹਾਂ। ਅਸੀਂ ਨਿਊਜ਼ੀਲੈਂਡ ਨਾਲ ਵੀ ਸਮਝੌਤੇ ’ਤੇ ਚਰਚਾ ਕਰ ਰਹੇ ਹਾਂ, ਜਿਸ ਵਿੱਚ ਕੁਝ ਮਹੀਨੇ ਲੱਗ ਸਕਦੇ ਹਨ। ਪੇਰੂ ਅਤੇ ਚਿਲੀ ਨਾਲ ਵੀ ਵਪਾਰ ਸਮਝੌਤਿਆਂ ’ਤੇ ਚਰਚਾ ਚੱਲ ਰਹੀ ਹੈ।’

ਮੰਤਰੀ ਨੇ ਦੁਹਰਾਇਆ ਕਿ ਜਦੋਂ ਵਪਾਰਕ ਗੱਲਬਾਤ ਦੀ ਗੱਲ ਆਉਂਦੀ ਹੈ ਤਾਂ ਭਾਰਤ ਕਿਸੇ ਸਮਾਂ-ਸੀਮਾ ਦਾ ਪਾਬੰਦ ਨਹੀਂ ਹੋਵੇਗਾ। ਜਦੋਂ ਇਹ ਪੁੱਛਿਆ ਗਿਆ ਕਿ ਕੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕੀ ਟੈਰਿਫ ਤੋਂ ਬਚਣ ਵਾਸਤੇ ਵਪਾਰ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ ਲਈ ਦਿੱਤੀ ਗਈ ਪਹਿਲੀ ਅਗਸਤ ਦੀ ਸਮਾਂ-ਸੀਮਾ ਵੀ 9 ਜੁਲਾਈ ਦੀ ਸਮਾਂ-ਸੀਮਾ ਵਾਂਗ ਹੀ ਲਚਕੀਲੀ ਹੈ, ਤਾਂ ਮੰਤਰੀ ਨੇ ਕਿਹਾ, ‘ਅਸੀਂ ਦਬਾਅ ਹੇਠ ਕੰਮ ਨਹੀਂ ਕਰਦੇ। ਕੌਮੀ ਹਿੱਤਾਂ ਨੂੰ ਸੁਰੱਖਿਅਤ ਰੱਖਣਾ ਸਾਡੀ ਇੱਕੋ-ਇੱਕ ਤਰਜੀਹ ਹੈ।’

Advertisement

ਗੋਇਲ ਨੇ ਦੱਸਿਆ ਕਿ ਗੱਲਬਾਤ ਅੱਗੇ ਵਧਾਉਣ ਲਈ ਅਮਰੀਕਾ ਦੀ ਟੀਮ ਅਗਸਤ ਦੇ ਦੂਜੇ ਅੱਧ ਵਿੱਚ ਭਾਰਤ ਦਾ ਦੌਰਾ ਕਰੇਗੀ। ਇਸ ਤੋਂ ਸੰਕੇਤ ਮਿਲਦਾ ਹੈ ਕਿ ਪਹਿਲੀ ਅਗਸਤ ਦੀ ਅਮਰੀਕੀ ਸਮਾਂ-ਸੀਮਾ ਲਚਕੀਲੀ ਹੈ, ਭਾਵ ਇਹ ਸਮਾਂ-ਸੀਮਾ ਵਧਾਈ ਜਾ ਸਕਦੀ ਹੈ। ਦੋਹਾਂ ਧਿਰਾਂ ਵਿਚਾਲੇ ਗੱਲਬਾਤ ਦਾ ਆਖਰੀ ਦੌਰ 18 ਜੁਲਾਈ ਨੂੰ ਹੋਇਆ ਸੀ।

Advertisement