ਭਾਰਤ-ਅਮਰੀਕਾ ਨੇ ਊਰਜਾ ਵਪਾਰ ਅਤੇ ਸਬੰਧਾਂ ’ਤੇ ਕੀਤੀ ਚਰਚਾ !
ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਭਾਰਤ-ਅਮਰੀਕਾ ਊਰਜਾ ਸੁਰੱਖਿਆ ਭਾਈਵਾਲੀ ਅਤੇ ਇਸ ਖੇਤਰ ਵਿੱਚ ਹਾਲ ਹੀ ਵਿੱਚ ਹੋਏ ਵਿਕਾਸ ’ਤੇ ਚਰਚਾ ਕੀਤੀ। ਰਾਜਦੂਤ ਕਵਾਤਰਾ ਨੇ ਐਕਸ ’ਤੇ ਕਿਹਾ, “ ਭਾਰਤ-ਅਮਰੀਕਾ ਊਰਜਾ ਸੁਰੱਖਿਆ ਭਾਈਵਾਲੀ ’ਤੇ ਡਿਪਟੀ ਸੈਕਟਰੀ ਜੇਮਜ਼ ਡੈਨਲੇ...
Advertisement
ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਭਾਰਤ-ਅਮਰੀਕਾ ਊਰਜਾ ਸੁਰੱਖਿਆ ਭਾਈਵਾਲੀ ਅਤੇ ਇਸ ਖੇਤਰ ਵਿੱਚ ਹਾਲ ਹੀ ਵਿੱਚ ਹੋਏ ਵਿਕਾਸ ’ਤੇ ਚਰਚਾ ਕੀਤੀ।
ਰਾਜਦੂਤ ਕਵਾਤਰਾ ਨੇ ਐਕਸ ’ਤੇ ਕਿਹਾ, “ ਭਾਰਤ-ਅਮਰੀਕਾ ਊਰਜਾ ਸੁਰੱਖਿਆ ਭਾਈਵਾਲੀ ’ਤੇ ਡਿਪਟੀ ਸੈਕਟਰੀ ਜੇਮਜ਼ ਡੈਨਲੇ ਨਾਲ ਇੱਕ ਸਾਰਥਕ ਚਰਚਾ ਹੋਈ ਅਤੇ ਊਰਜਾ ਵਪਾਰ ਅਤੇ ਸਬੰਧਾਂ ਵਿੱਚ ਹਾਲ ਹੀ ਵਿੱਚ ਹੋਏ ਵਿਕਾਸ ’ਤੇ ਆਪਣੇ ਵਿਚਾਰ ਸਾਂਝੇ ਕੀਤੇ।”
Advertisement
ਕਵਾਤਰਾ ਨੇ ਲਾਕਹੀਡ ਮਾਰਟਿਨ ਦੇ ਸੀਈਓ ਜਿਮ ਟੇਕਲੇਟ ਨਾਲ ਵੀ ਮੁਲਾਕਾਤ ਕੀਤੀ।
Advertisement
ਰਾਜਦੂਤ ਨੇ ਕਿਹਾ ਕਿ ਦੋਵਾਂ ਨੇ ਭਾਰਤ-ਅਮਰੀਕਾ ਉਦਯੋਗਿਕ ਸਹਿਯੋਗ ਅਤੇ ਨਵੀਂ ਦਿੱਲੀ ਦੇ ‘ਆਤਮਨਿਰਭਰ ਭਾਰਤ’ ਟੀਚਿਆਂ ਵਿੱਚ ਅਮਰੀਕੀ ਰੱਖਿਆ ਕੰਪਨੀਆਂ ਦੀ ਮੁੱਖ ਭੂਮਿਕਾ ਬਾਰੇ ਚਰਚਾ ਕੀਤੀ ਗਈ।
Advertisement
×

