ਭਾਰਤ-ਬਰਤਾਨੀਆ Free trade Aggrement ’ਤੇ ਦਸਤਖ਼ਤ ਲਈ ਤਿਆਰ
ਭਾਰਤ ਅਤੇ ਯੂਨਾਈਟਿਡ ਕਿੰਗਡਮ(ਯੂਕੇ) ਵੀਰਵਾਰ ਨੂੰ ਇਤਿਹਾਸਕ ਮੁਕਤ ਵਪਾਰ ਸਮਝੌਤੇ (FTA) ’ਤੇ ਦਸਤਖਤ ਕਰਨ ਲਈ ਤਿਆਰ ਹਨ, ਜਿਸ ਨਾਲ ਦੁਵੱਲੇ ਵਪਾਰਕ ਸਬੰਧਾਂ ਨੂੰ ਮੁੜ ਸਥਾਪਿਤ ਕੀਤਾ ਜਾ ਸਕੇਗਾ ਅਤੇ ਸੰਭਾਵੀ ਤੌਰ ’ਤੇ ਦੁਵੱਲੇ ਵਪਾਰ ਵਿਚ ਸਾਲਾਨਾ ਅਰਬਾਂ ਡਾਲਰ ਦਾ ਵਾਧਾ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਕੇ ਫੇਰੀ ਦੌਰਾਨ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ’ਤੇ ਸਹੀ ਪਏਗੀ। ਭਾਰਤ ਵੱਲੋਂ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੀ ਮੌਜੂਦਗੀ ਵਿਚ ਕਰਾਰ ’ਤੇ ਦਸਤਖ਼ਤ ਕਰਨਗੇ।
ਪ੍ਰਧਾਨ ਮੰਤਰੀ ਨੇ ਅੱਜ ਯੂਕੇ ਦੀ ਆਪਣੀ ਫੇਰੀ ਤੋਂ ਪਹਿਲਾਂ ਨੇ ਕਿਹਾ ਕਿ ਬ੍ਰਿਟਿਸ਼ ਹਮਰੁਤਬਾ ਕੀਰ ਸਟਾਰਮਰ ਨਾਲ ਉਨ੍ਹਾਂ ਦੀ ਮੁਲਾਕਾਤ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਮੌਕਾ ਹੋਵੇਗੀ, ਜਿਸ ਵਿੱਚ ਦੋਵਾਂ ਦੇਸ਼ਾਂ ਵਿੱਚ ਖੁਸ਼ਹਾਲੀ, ਵਿਕਾਸ ਅਤੇ ਨੌਕਰੀਆਂ ਪੈਦਾ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਭਾਰਤ ਅਤੇ ਬਰਤਾਨੀਆ ਵਿਚਾਲੇ ਵੀਰਵਾਰ ਨੂੰ ਲੰਡਨ ’ਚ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਦਸਤਖ਼ਤ ਕੀਤੇ ਜਾਣਗੇ। ਇਸ ਨਾਲ ਕਿਰਤ ਅਧਾਰਿਤ ਵਸਤਾਂ ਚਮੜਾ, ਜੁੱਤੀਆਂ ਅਤੇ ਕੱਪੜਿਆਂ ਦੀ ਰਿਆਇਤੀ ਦਰਾਂ ’ਤੇ ਬਰਾਮਦਗੀ ਸੰਭਵ ਹੋਵੇਗੀ ਜਦਕਿ ਬਰਤਾਨੀਆ ਤੋਂ ਵ੍ਹਿਸਕੀ ਅਤੇ ਕਾਰਾਂ ਦੀ ਦਰਾਮਦ ਸਸਤੀ ਹੋ ਜਾਵੇਗੀ।
ਇਹ ਸਮਝੌਤਾ ਦੋਵੇਂ ਅਰਥਚਾਰਿਆਂ ਵਿਚਾਲੇ ਵਪਾਰ ਨੂੰ 2030 ਤੱਕ ਦੁੱਗਣਾ ਕਰਕੇ 120 ਅਰਬ ਡਾਲਰ ਤੱਕ ਪਹੁੰਚਾਉਣ ’ਚ ਮਦਦ ਕਰੇਗਾ। ਸਮਝੌਤੇ ’ਤੇ ਦਸਤਖ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਦੀ ਹਾਜ਼ਰੀ ’ਚ ਕੀਤੇ ਜਾਣਗੇ।