‘ਨਿਸਾਰ’ ਉਪਗ੍ਰਹਿ 30 ਨੂੰ ਲਾਂਚ ਕਰੇਗਾ ਭਾਰਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਬੁੱਧਵਾਰ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਧਰਤੀ ਨਿਰੀਖਣ ਉਪਗ੍ਰਹਿ ਨਾਸਾ-ਇਸਰੋ ਸਿੰਥੈਟਿਕ ਅਪਰਚਰ ਰਾਡਾਰ (ਨਿਸਾਰ) ਲਾਂਚ ਕਰੇਗਾ। ਇਸਰੋ ਨੇ ਇਸ ਉਪਗ੍ਰਹਿ ਨੂੰ ਕੁਦਰਤੀ ਸਰੋਤਾਂ ਅਤੇ ਖਤਰਿਆਂ ਦੇ ਬਿਹਤਰ ਪ੍ਰਬੰਧਨ ਲਈ ਨਾਸਾ ਦੇ ਸਹਿਯੋਗ ਨਾਲ ਵਿਕਸਤ...
Advertisement
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਬੁੱਧਵਾਰ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਧਰਤੀ ਨਿਰੀਖਣ ਉਪਗ੍ਰਹਿ ਨਾਸਾ-ਇਸਰੋ ਸਿੰਥੈਟਿਕ ਅਪਰਚਰ ਰਾਡਾਰ (ਨਿਸਾਰ) ਲਾਂਚ ਕਰੇਗਾ। ਇਸਰੋ ਨੇ ਇਸ ਉਪਗ੍ਰਹਿ ਨੂੰ ਕੁਦਰਤੀ ਸਰੋਤਾਂ ਅਤੇ ਖਤਰਿਆਂ ਦੇ ਬਿਹਤਰ ਪ੍ਰਬੰਧਨ ਲਈ ਨਾਸਾ ਦੇ ਸਹਿਯੋਗ ਨਾਲ ਵਿਕਸਤ ਕੀਤਾ ਹੈ। ਇਹ ਉਪਗ੍ਰਹਿ ਬੁੱਧਵਾਰ ਸ਼ਾਮ 5:40 ਵਜੇ ਇਸਰੋ ਦੇ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਜੀਐੱਸਐੱਲਵੀ ਮਾਰਕ-2 ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ। ਇਸ ਉਪਗ੍ਰਹਿ ਨੂੰ ਡੇਢ ਅਰਬ ਅਮਰੀਕੀ ਡਾਲਰ ਨਾਲ ਵਿਕਸਤ ਕੀਤਾ ਗਿਆ ਹੈ। ਵਿਗਿਆਨ ਤੇ ਤਕਨਾਲੋਜੀ ਮੰਤਰੀ ਜੀਤੇਂਦਰ ਸਿੰਘ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ‘ਨਿਸਾਰ’ ਸਿਰਫ਼ ਇੱਕ ਉਪਗ੍ਰਹਿ ਨਹੀਂ, ਸਗੋਂ ਇਹ ਵਿਸ਼ਵ ਨਾਲ ਭਾਰਤ ਦਾ ਵਿਗਿਆਨਕ ਸਹਿਯੋਗ ਹੈ।
Advertisement
Advertisement