ਭਾਰਤ ਵੱਲੋਂ ਪਾਕਿਸਤਾਨੀ ਫ਼ੌਜ ਮੁਖੀ ਦੀ ਹਾਲੀਆ ਵ੍ਹਾਈਟ ਹਾਊਸ ਫੇਰੀ ਦਾ ਨੋਟਿਸ
ਨਵੀਂ ਦਿੱਲੀ, 27 ਜੂਨ ਭਾਰਤ ਨੇ ਕਿਹਾ ਕਿ ਉਸ ਨੇ ਪਾਕਿਸਤਾਨੀ ਫ਼ੌਜ ਮੁਖੀ ਦੀ ਹਾਲੀਆ ਵ੍ਹਾਈਟ ਹਾਊਸ ਫੇਰੀ ਦਾ ਨੋਟਿਸ ਲਿਆ ਹੈ। ਉਸ ਨੇ ਕਿਹਾ ਕਿ ਭਾਰਤ-ਅਮਰੀਕਾ ਭਾਈਵਾਲੀ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ’ਤੇ ਆਧਾਰਿਤ ਹੈ ਅਤੇ ‘ਅਸੀਂ 21ਵੀਂ ਸਦੀ ਦੀ ਇਸ...
Advertisement
ਨਵੀਂ ਦਿੱਲੀ, 27 ਜੂਨ
ਭਾਰਤ ਨੇ ਕਿਹਾ ਕਿ ਉਸ ਨੇ ਪਾਕਿਸਤਾਨੀ ਫ਼ੌਜ ਮੁਖੀ ਦੀ ਹਾਲੀਆ ਵ੍ਹਾਈਟ ਹਾਊਸ ਫੇਰੀ ਦਾ ਨੋਟਿਸ ਲਿਆ ਹੈ। ਉਸ ਨੇ ਕਿਹਾ ਕਿ ਭਾਰਤ-ਅਮਰੀਕਾ ਭਾਈਵਾਲੀ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ’ਤੇ ਆਧਾਰਿਤ ਹੈ ਅਤੇ ‘ਅਸੀਂ 21ਵੀਂ ਸਦੀ ਦੀ ਇਸ ਸਭ ਤੋਂ ਅਹਿਮ ਭਾਈਵਾਲੀ ’ਤੇ ਭਰੋਸਾ ਰੱਖਦੇ ਹਾਂ।’ ਜਦੋਂ ਜੈਸਵਾਲ ਤੋਂ ਪੁੱਛਿਆ ਗਿਆ ਕਿ ਭਾਰਤ ਇਸ ਸੱਦੇ ਨੂੰ ਕਿਵੇਂ ਵੇਖਦਾ ਹੈ ਤਾਂ ਉਨ੍ਹਾਂ ਕਿਹਾ, ‘ਵ੍ਹਾਈਟ ਹਾਊਸ ਦੇ ਸੱਦੇ ਬਾਰੇ ਤੁਹਾਡੇ ਸਵਾਲ ’ਤੇ ਅਸੀਂ ਇਸ ਦੌਰੇ ਦਾ ਨੋਟਿਸ ਲਿਆ ਹੈ। ਮੈਂ ਇਸ ਬਾਰੇ ਹੋਰ ਕੋਈ ਟਿੱਪਣੀ ਨਹੀਂ ਕਰਾਂਗਾ।’ ਆਪਣੀਆਂ ਟਿੱਪਣੀਆਂ ਵਿੱਚ ਉਨ੍ਹਾਂ ਨੇ ਭਾਰਤ-ਅਮਰੀਕਾ ਰਿਸ਼ਤੇ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ। -ਪੀਟੀਆਈ
Advertisement
Advertisement
×