DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਤਿਵਾਦ ਦੇ ਸਬੰਧ ’ਚ ਭਾਰਤ ਤੇ ਸਿੰਗਾਪੁਰ ਦੀਆਂ ਚਿੰਤਾਵਾਂ ਇਕੋ ਜਿਹੀਆਂ: ਮੋਦੀ

ਦੋਵੇਂ ਮੁਲਕਾਂ ਵਿਚਾਲੇ ਕੲੀ ਸਮਝੌਤਿਆਂ ’ਤੇ ਦਸਤਖ਼ਤ
  • fb
  • twitter
  • whatsapp
  • whatsapp
featured-img featured-img
New Delhi, Sep 04 (ANI): Prime Minister Narendra Modi and Singapore Prime Minister Lawrence Wong witness Exchange of MoUs between the two nations, at Hyderabad House in New Delhi on Thursday. (DPR PMO/ANI Photo)
Advertisement

Modi: ਭਾਰਤ ਅਤੇ ਸਿੰਗਾਪੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਿੰਗਾਪੁਰੀ ਹਮਰੁਤਬਾ ਲਾਰੈਂਸ ਵੌਂਗ ਦੀ ਹਾਜ਼ਰੀ ’ਚ ਰਣਨੀਤਕ ਭਾਈਵਾਲੀ ਲਈ ਖਾਕਾ ਪੇਸ਼ ਕੀਤਾ ਜਿਸ ’ਚ ਦੁਨੀਆ ਦੇ ਮੌਜੂਦਾ ਭੂ-ਸਿਆਸੀ ਮਾਹੌਲ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਤਿਵਾਦ ਦੇ ਸਬੰਧ ’ਚ ਸਾਡੀਆਂ ਚਿੰਤਾਵਾਂ ਇਕੋ ਜਿਹੀਆਂ ਹਨ। ਮੋਦੀ ਅਤੇ ਵੌਂਗ ਨੇ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਕੀਤੀ ਜਿਸ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਜਿਨ੍ਹਾਂ ’ਚੋਂ ਇਕ ਭਾਰਤੀ ਰਿਜ਼ਰਵ ਬੈਂਕ ਅਤੇ ਮੌਨੇਟਰੀ ਅਥਾਰਿਟੀ ਆਫ਼ ਸਿੰਗਾਪੁਰ ਵਿਚਾਲੇ ਹੋਇਆ ਡਿਜੀਟਲ ਐਸੇਟ ਇਨੋਵੇਸ਼ਨ ਬਾਰੇ ਸਮਝੌਤਾ ਸ਼ਾਮਲ ਹੈ। ਮੋਦੀ ਨੇ ਵੌਂਗ ਦੀ ਹਾਜ਼ਰੀ ’ਚ ਕਿਹਾ ਕਿ ਭਾਰਤ-ਸਿੰਗਾਪੁਰ ਸਬੰਧ ਕੂਟਨੀਤੀ ਤੋਂ ਕਿਤੇ ਅਗਾਂਹ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਫ਼ੈਸਲਾ ਲਿਆ ਹੈ ਕਿ ਮਸਨੂਈ ਬੌਧਿਕਤਾ, ਕੁਆਂਟਮ ਅਤੇ ਡਿਜੀਟਲ ਤਕਨਾਲੋਜੀਆਂ ਦੇ ਖੇਤਰਾਂ ’ਚ ਸਹਿਯੋਗ ਹੋਰ ਵਧਾਇਆ ਜਾਵੇਗਾ। ਮੋਦੀ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਕਿਹਾ, ‘‘ਅਤਿਵਾਦ ਦੇ ਸਬੰਧ ’ਚ ਸਾਡੀਆਂ ਚਿੰਤਾਵਾਂ ਇਕੋ ਜਿਹੀਆਂ ਹਨ। ਸਾਡਾ ਮੰਨਣਾ ਹੈ ਕਿ ਅਤਿਵਾਦ ਖ਼ਿਲਾਫ਼ ਇਕਜੁੱਟ ਹੋ ਕੇ ਲੜਨਾ ਉਨ੍ਹਾਂ ਸਾਰੇ ਮੁਲਕਾਂ ਦਾ ਫ਼ਰਜ਼ ਹੈ ਜੋ ਮਨੁੱਖਤਾ ’ਚ ਯਕੀਨ ਰਖਦੇ ਹਨ।’-ਪੀਟੀਆਈ

Advertisement

Advertisement
×