ਅਮਰੀਕਾ ਨਾਲ ਵਪਾਰ ਸਮਝੌਤਾ ਗੱਲਬਾਤ ’ਚ ਸੁਚੇਤ ਰਹੇ ਭਾਰਤ: ਰਘੂਰਾਮ ਰਾਜਨ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਜਾਰੀ ਗੱਲਬਾਤ ਦੌਰਾਨ ਭਾਰਤ ਨੂੰ ਖਾਸ ਕਰਕੇ ਖੇਤੀ ਸੈਕਟਰ ਨੂੰ ਲੈ ਕੇ ‘ਬਹੁਤ ਸੁਚੇਤ’ ਰਹਿਣ ਅਤੇ ‘ਸਿਆਣਪ’ ਨਾਲ ਕੰਮ ਕਰਨ...
Advertisement
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਜਾਰੀ ਗੱਲਬਾਤ ਦੌਰਾਨ ਭਾਰਤ ਨੂੰ ਖਾਸ ਕਰਕੇ ਖੇਤੀ ਸੈਕਟਰ ਨੂੰ ਲੈ ਕੇ ‘ਬਹੁਤ ਸੁਚੇਤ’ ਰਹਿਣ ਅਤੇ ‘ਸਿਆਣਪ’ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਕਸਤ ਮੁਲਕ ਖੇਤੀ ਸੈਕਟਰ ਨੂੰ ਕਾਫੀ ਸਬਸਿਡੀ ਦਿੰਦੇ ਹਨ ਅਤੇ ਇਸ ਬਾਰੇ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਪੀਟੀਆਈ ਵੀਡੀਓਜ਼ ਨਾਲ ਇੰਟਰਵਿਊ ’ਚ ਰਾਜਨ ਨੇ ਕਿਹਾ, ‘‘ਭਾਰਤ ਦੀ ਆਰਥਿਕ ਵਿਕਾਸ ਦਰ ਹਾਲੇ 6-7 ਫ਼ੀਸਦ ਦੇ ਦਾਇਰੇ ’ਚ ਸਥਿਰ ਹੋ ਗਈ ਹੈ। ਉਂਝ ਆਲਮੀ ਵਪਾਰਕ ਬੇਯਕੀਨੀ ਦੇ ਮਾਹੌਲ ਕਾਰਨ ਇਸ ’ਚ ਥੋੜ੍ਹੀ ਗਿਰਾਵਟ ਆ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਖੇਤੀ ਜਿਹੇ ਸੈਕਟਰਾਂ ’ਚ ਵਪਾਰ ਸਮਝੌਤੇ ਗੁੰਝਲਦਾਰ ਹੋ ਜਾਂਦੇ ਹਨ ਕਿਉਂਕਿ ਹਰ ਮੁਲਕ ਆਪਣੇ ਉਤਪਾਦਕਾਂ ਨੂੰ ਸਬਸਿਡੀ ਦਿੰਦਾ ਹੈ।
Advertisement
Advertisement
×