India, Pakistan military operations chiefs hold talks by phone ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਅਪਰੇਸ਼ਨ ਦੇ ਮੁਖੀਆਂ ਵੱਲੋਂ ਫ਼ੋਨ ’ਤੇ ਗੱਲਬਾਤ
ਨਵੀਂ ਦਿੱਲੀ, 12 ਮਈ ਭਾਰਤ ਅਤੇ ਪਾਕਿਸਤਾਨ ਦੇ ਫੌਜੀ ਕਾਰਵਾਈਆਂ ਦੇ ਮੁਖੀਆਂ ਨੇ ਅੱਜ ਸ਼ਾਮ ਵੇਲੇ ਫੋਨ ’ਤੇ ਗੱਲਬਾਤ ਕੀਤੀ। ਇਹ ਜਾਣਕਾਰੀ ਸੀਐਨਐਨ-ਨਿਊਜ਼ 18 ਨੇ ਦਿੰਦਿਆਂ ਕਿਹਾ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵੇਂ ਦੇਸ਼ਾਂ ਨੇ ਕੁਝ ਦਿਨਾਂ ਦੇ ਤਣਾਅ ਤੋਂ...
Advertisement
ਨਵੀਂ ਦਿੱਲੀ, 12 ਮਈ
ਭਾਰਤ ਅਤੇ ਪਾਕਿਸਤਾਨ ਦੇ ਫੌਜੀ ਕਾਰਵਾਈਆਂ ਦੇ ਮੁਖੀਆਂ ਨੇ ਅੱਜ ਸ਼ਾਮ ਵੇਲੇ ਫੋਨ ’ਤੇ ਗੱਲਬਾਤ ਕੀਤੀ। ਇਹ ਜਾਣਕਾਰੀ ਸੀਐਨਐਨ-ਨਿਊਜ਼ 18 ਨੇ ਦਿੰਦਿਆਂ ਕਿਹਾ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵੇਂ ਦੇਸ਼ਾਂ ਨੇ ਕੁਝ ਦਿਨਾਂ ਦੇ ਤਣਾਅ ਤੋਂ ਬਾਅਦ ਜੰਗਬੰਦੀ ਦਾ ਸਮਝੌਤਾ ਕੀਤਾ ਸੀ ਤੇ ਦੋਵਾਂ ਮੁਖੀਆਂ ਨੇ ਅੱਜ ਸ਼ਾਮ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਨੇ ਇਸ ਦੌਰਾਨ ਇਕ ਦੂਜੇ ਦੇ ਖੇਤਰਾਂ ਵਿਚ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲੇ ਕੀਤੇ ਸਨ। ਇਹ ਹਮਲਾ ਭਾਰਤ ਦੇ ਕਸ਼ਮੀਰ ਵਿੱਚ ਸੈਲਾਨੀਆਂ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤ ਨੇ ਕੀਤਾ ਸੀ। ਜ਼ਿਕਰਯੋਗ ਹੈ ਕਿ ਪਹਿਲਗਾਮ ਵਿਚ ਦਹਿਸ਼ਤਗਰਦਾਂ ਨੇ 26 ਜਣਿਆਂ ਨੂੰ ਮਾਰ ਦਿੱਤਾ ਸੀ। ਭਾਰਤ ਨੇ ਇਸ ਹਮਲੇ ਨੂੰ ਇਸਲਾਮਾਬਾਦ ਦੀ ਹਮਾਇਤ ਨਾਲ ਕੀਤਾ ਹਮਲਾ ਕਰਾਰ ਦਿੱਤਾ ਸੀ ਜਦਕਿ ਪਾਕਿਸਤਾਨ ਨੇ ਇਨ੍ਹਾਂ ਦੋਸ਼ ਤੋਂ ਇਨਕਾਰ ਕੀਤਾ ਸੀ। ਰਾਇਟਰਜ਼
Advertisement
Advertisement
×