DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India-Pak Tensions: ਭਾਰਤ ਨੇ ਪਾਕਿ ਨਾਲ ਸਾਰੇ ਜਹਾਜ਼ਰਾਨੀ ਤੇ ਡਾਕ ਰਿਸ਼ਤੇ ਵੀ ਤੋੜੇ

India-Pak Tensions: India suspends shipping links and postal services with Pakistan
  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

22 ਅਪਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਭਾਰਤ ਦੀ ਪਾਕਿਸਤਾਨ ਖ਼ਿਲਾਫ਼ ਇਕ ਹੋਰ ਕਾਰਵਾਈ; ਭਾਰਤ ਦੀ ਕਿਸੇ ਬੰਦਰਗਾਹ ’ਤੇ ਨਹੀਂ ਆ ਸਕਣਗੇ ਪਾਕਿਸਤਾਨੀ ਪਰਚਮ ਵਾਲੇ ਜਹਾਜ਼ ਤੇ ਨਾ ਭਾਰਤੀ ਜਹਾਜ਼ ਕਿਸੇ ਪਾਕਿਸਤਾਨੀ ਬੰਦਰਗਾਹ ’ਤੇ ਜਾਣਗੇ; ਡਾਕ ਤੇ ਪਾਰਸਲ ਸੇਵਾਵਾਂ ਵੀ ਮੁਅੱਤਲ

ਆਦਿਤੀ ਟੰਡਨ

Advertisement

ਨਵੀਂ ਦਿੱਲੀ, 3 ਮਈ

India-Pak Tensions: ਭਾਰਤ ਨੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਨਾਲ ਸਾਰੇ ਜਹਾਜ਼ਰਾਨੀ ਸੰਪਰਕ ਮੁਅੱਤਲ ਕਰ ਦਿੱਤੇ ਹਨ ਅਤੇ ਕਿਹਾ ਹੈ ਕਿ ਪਾਕਿਸਤਾਨ ਦੇ ਝੰਡੇ ਵਾਲੇ ਕਿਸੇ ਜਹਾਜ਼ ਨੂੰ ਕਿਸੇ ਵੀ ਭਾਰਤੀ ਬੰਦਰਗਾਹ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕੋਈ ਵੀ ਭਾਰਤੀ ਝੰਡਾਬਰਦਾਰ ਜਹਾਜ਼ ਪਾਕਿਸਤਾਨ ਦੀ ਕਿਸੇ ਬੰਦਰਗਾਹ 'ਤੇ ਨਹੀਂ ਜਾਵੇਗਾ।

ਇਸ ਸਬੰਧੀ ਇਕ ਹੁਕਮ ਡਾਇਰੈਕਟੋਰੇਟ ਜਨਰਲ ਆਫ਼ ਜਹਾਜ਼ਰਾਨੀ, ਮੁੰਬਈ (Directorate General of Shipping, Mumbai) ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਰਕਾਰ 1958 ਦੇ ਮਰਚੈਂਟ ਜਹਾਜ਼ਰਾਨੀ ਐਕਟ (Merchant Shipping Act 1958) ਦੀ ਧਾਰਾ 411 ਦੇ ਤਹਿਤ ਸ਼ਕਤੀਆਂ ਦੀ ਵਰਤੋਂ ਸਮੁੰਦਰ ਵਿੱਚ ਜੀਵਨ ਦੀ ਸੁਰੱਖਿਆ, ਜਹਾਜ਼ਾਂ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਅਤੇ ਭਾਰਤੀ ਵਪਾਰਕ ਸਮੁੰਦਰੀ ਜਹਾਜ਼ਾਂ ਦੀ ਕੁਸ਼ਲ ਰੱਖ-ਰਖਾਅ ਨੂੰ ਕੌਮੀ ਹਿੱਤ ਦੀ ਸੇਵਾ ਲਈ ਸਭ ਤੋਂ ਢੁਕਵੇਂ ਢੰਗ ਨਾਲ ਯਕੀਨੀ ਬਣਾਉਣ ਲਈ ਕਰ ਰਹੀ ਹੈ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਧਾਰਾ 411 ਜਹਾਜ਼ਰਾਨੀ ਦੇ ਡਾਇਰੈਕਟਰ ਜਨਰਲ ਨੂੰ ਕੌਮੀ ਹਿੱਤ ਦੇ ਉਦੇਸ਼ਾਂ ਜਾਂ ਭਾਰਤੀ ਜਹਾਜ਼ਰਾਨੀ ਦੇ ਹਿੱਤ ਨੂੰ ਪੂਰਾ ਕਰਨ ਲਈ ਜਹਾਜ਼ਾਂ ਨੂੰ ਨਿਰਦੇਸ਼ ਜਾਰੀ ਕਰਨ ਦਾ ਅਧਿਕਾਰ ਦਿੰਦੀ ਹੈ।

ਹੁਕਮਾਂ ਵਿੱਚ ਕਿਹਾ ਗਿਆ ਹੈ, "ਇਸ ਲਈ, ਹੁਣ, ਮਰਚੈਂਟ ਜਹਾਜ਼ਰਾਨੀ ਐਕਟ 1958 ਦੀ ਧਾਰਾ 411 ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਐਕਟ ਦੀ ਪ੍ਰਸਤਾਵਨਾ ਅਧੀਨ ਦਿੱਤੇ ਗਏ ਉਦੇਸ਼ਾਂ ਦੇ ਨਾਲ, ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਹੇਠ ਲਿਖੇ ਹੁਕਮ ਜਾਰੀ ਕੀਤੇ ਜਾਂਦੇ ਹਨ।"

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ, "ਪਾਕਿਸਤਾਨ ਦੇ ਝੰਡੇ ਵਾਲੇ ਜਹਾਜ਼ ਨੂੰ ਕਿਸੇ ਵੀ ਭਾਰਤੀ ਬੰਦਰਗਾਹ 'ਤੇ ਜਾਣ ਦੀ ਆਗਿਆ ਨਹੀਂ ਹੋਵੇਗੀ। ਕੋਈ ਭਾਰਤੀ ਝੰਡਾਬਰਦਾਰ ਜਹਾਜ਼ ਪਾਕਿਸਤਾਨ ਦੇ ਕਿਸੇ ਵੀ ਬੰਦਰਗਾਹ 'ਤੇ ਨਹੀਂ ਜਾਵੇਗਾ। ਇਹ ਹੁਕਮ ਭਾਰਤੀ ਜਾਇਦਾਦਾਂ, ਮਾਲ ਅਤੇ ਜੁੜੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ, ਜਨਤਕ ਹਿੱਤ ਵਿੱਚ ਅਤੇ ਭਾਰਤੀ ਜਹਾਜ਼ਰਾਨੀ ਦੇ ਹਿੱਤ ਲਈ। ਇਸ ਹੁਕਮ ਤੋਂ ਕਿਸੇ ਵੀ ਛੋਟ ਜਾਂ ਰਾਹਤ ਦੀ ਮੌਕੇ ਉਤੇ ਜਾਂਚ ਕੀਤੀ ਜਾਵੇਗੀ ਅਤੇ ਕੇਸ ਦਰ ਕੇਸ ਦੇ ਆਧਾਰ 'ਤੇ ਫੈਸਲਾ ਕੀਤਾ ਜਾਵੇਗਾ।"

ਇਸ ਦੌਰਾਨ, ਭਾਰਤ ਨੇ ਅੱਜ ਪਾਕਿਸਤਾਨ ਨਾਲ ਸਾਰੇ ਡਾਕ ਅਤੇ ਪਾਰਸਲ ਲਿੰਕ ਵੀ ਮੁਅੱਤਲ ਕਰ ਦਿੱਤੇ। ਡਾਕ ਵਿਭਾਗ ਨੇ ਇੱਕ ਅਧਿਕਾਰਤ ਆਦੇਸ਼ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ।

ਗ਼ੌਰਤਲਬ ਹੈ ਕਿ ਅਗਸਤ 2019 ਵਿੱਚ ਧਾਰਾ 370 ਨੂੰ ਮਨਸੂਖ਼ ਕਰਨ ਦੀ ਕਾਰਵਾਈ ਤੋਂ ਬਾਅਦ ਵੀ ਭਾਰਤ ਵੱਲੋਂ ਡਾਕ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਇਹ ਤਿੰਨ ਮਹੀਨਿਆਂ ਬਾਅਦ ਇਹ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਸਨ।

Advertisement
×