India Pak News: ਅਸੀਂ ਦਹਿਸ਼ਤਗਰਦੀ ’ਤੇ ਚੁੱਪ ਨਹੀਂ ਬੈਠ ਸਕਦੇ: ਥਰੂਰ
ਮਨੀਸ਼ ਤਿਵਾੜੀ ਨੇ ਦਹਿਸ਼ਤੀ ਕਾਰਵਾਈਆਂ ਲਈ ਪਾਕਿਸਤਾਨ ਦੀ ਨਿਖੇਧੀ ਕੀਤੀ
**EDS: THIRD PARTY IMAGE** In this image released by @ShashiTharoor via X on May 24, 2025, a multi-party delegation led by Congress MP Shashi Tharoor before leaving for a visit to Guyana, Colombia, Panama, Brazil and US to convey India's message on terror, in New Delhi. (@ShashiTharoor via PTI Photo)(PTI05_24_2025_000016B)
Advertisement
ਨਵੀਂ ਦਿੱਲੀ, 24 ਮਈ
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਾਲਾ ਵਫਦ ਅੱਜ ਦਿੱਲੀ ਤੋਂ ਰਵਾਨਾ ਹੋਇਆ। ਇਹ ਵਫਦ ਅਮਰੀਕਾ, ਬਰਾਜ਼ੀਲ, ਕੋਲੰਬੀਆ, ਪਨਾਮਾ, ਗੁਆਨਾ ਆਦਿ ਦੇਸ਼ਾਂ ਵਿਚ ਜਾਵੇਗਾ। ਇਸ ਤੋਂ ਪਹਿਲਾਂ ਥਰੂਰ ਨੇ ਇੱਥੇ ਕਿਹਾ ਕਿ ਉਹ ਸ਼ਾਂਤੀ ਦਾ ਸਮਰਥਨ ਕਰਦੇ ਹਨ ਤੇ ਇਸ ਵੇਲੇ ਦੁਨੀਆ ਨੂੰ ਇਹ ਸੰਦੇਸ਼ ਦੇਣ ਦੀ ਜ਼ਰੂਰਤ ਹੈ ਕਿ ਭਾਰਤ ਦਹਿਸ਼ਤਗਰਦੀ ਖ਼ਿਲਾਫ਼ ਚੁੱਪ ਨਹੀਂ ਬੈਠ ਸਕਦਾ। ਦੂਜੇ ਪਾਸੇ ਸੁਪ੍ਰਿਆ ਸੂਲੇ ਦੀ ਅਗਵਾਈ ਵਾਲੇ ਵਫਦ ਵਿਚ ਮਨੀਸ਼ ਤਿਵਾੜੀ ਨੇ ਕਿਹਾ ਕਿ ਪਾਕਿਸਤਾਨ ਪਿਛਲੇ 45 ਸਾਲਾਂ ਵਿਚ ਭਾਰਤ ਵਿਚ ਦਹਿਸ਼ਤੀ ਕਾਰਵਾਈਆਂ ਕਰ ਰਿਹਾ ਹੈ ਤੇ ਉਹ ਇਹ ਸਚਾਈ ਦੁਨੀਆ ਸਾਹਮਣੇ ਰੱਖਣਗੇ।
Advertisement
Advertisement
×