DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਯੂਕਰੇਨ ਯੁੱਧ ਲਈ ਭਾਰਤ ਜ਼ਿੰਮੇਵਾਰ ਨਹੀਂ’

ਅਮਰੀਕੀ ਅਧਿਕਾਰੀਆਂ ਤਰਫ਼ੋਂ ਆਲੋਚਨਾ ਚਿੰਤਾਜਨਕ ਕਰਾਰ
  • fb
  • twitter
  • whatsapp
  • whatsapp
Advertisement
ਅਮਰੀਕੀ ਯਹੂਦੀਆਂ ਦੇ ਇੱਕ ਸਮਰਥਕ ਸਮੂਹ ਨੇ ਰੂਸ ਤੋਂ ਤੇਲ ਖ਼ਰੀਦਣ ਲਈ ਭਾਰਤ ਦੀ ਆਲੋਚਨਾ ਕਰਨ ਵਾਲੇ ਅਮਰੀਕੀ ਅਧਿਕਾਰੀਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਰੂਸ-ਯੂਕਰੇਨ ਯੁੱਧ ਲਈ ਭਾਰਤ ਜ਼ਿੰਮੇਵਾਰ ਨਹੀਂ ਹੈ। ਸਮੁੂਹ ਨੇ ਅਮਰੀਕਾ-ਭਾਰਤ ਸਬੰਧਾਂ ਨੂੰ ਬਿਹਤਰ ਬਣਾਉਣ ਦਾ ਸੱਦਾ ਦਿੱਤਾ।

ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਰੂਸ ਤੋਂ ਤੇਲ ਖ਼ਰੀਦਣ ਨੂੰ ਲੈ ਕੇ ਭਾਰਤ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਮੁਤਾਬਕ ਤੇਲ ਤੋਂ ਹੋਣ ਵਾਲੀ ਆਮਦਨ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਯੂਕਰੇਨ ਖ਼ਿਲਾਫ਼ ਯੁੱਧ ਜਾਰੀ ਰੱਖਣ ’ਚ ਮਦਦ ਮਿਲ ਰਹੀ ਹੈ।

Advertisement

American Jewish Committee ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ’ਤੇ ਟਿੱਪਣੀ ਕੀਤੀ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਰੂਸ-ਯੂਕਰੇਨ ਸੰਕਟ ਨੂੰ ‘ਮੋਦੀ ਦਾ ਯੁੱਧ’ ਕਰਾਰ ਦਿੰਦਿਆਂ ਕਿਹਾ ਸੀ ਕਿ ‘ਸ਼ਾਂਤੀ ਦਾ ਮਾਰਗ ਅੰਸ਼ਿਕ ਤੌਰ ’ਤੇ ਦਿੱਲੀ ਤੋਂ ਹੋ ਕੇ ਜਾਂਦਾ ਹੈ।’

ਕਮੇਟੀ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ‘ਅਮਰੀਕੀ ਅਧਿਕਾਰੀਆਂ ਤਰਫ਼ੋਂ ਭਾਰਤ ’ਤੇ ਕੀਤੇ ਗਏ ਜ਼ੁਬਾਨੀ ਹਮਲਿਆਂ ਤੋਂ ਬਹੁਤ ਹੈਰਾਨ ਅਤੇ ਚਿੰਤਤ ਹਨ।’

ਕਮੇਟੀ ਨੇ ਨਵਾਰੋ ਦੀ ਟਿੱਪਣੀ ਨੂੰ ‘ਅਪਮਾਨਜਨਕ ਦੋਸ਼’ ਕਰਾਰ ਦਿੱਤਾ। ਪੋਸਟ ਵਿੱਚ ਕਿਹਾ ਗਿਆ, ‘‘ਸਾਨੂੰ ਊਰਜਾ ਦੇ ਲੋੜਵੰਦ ਭਾਰਤ ਦੀ ਰੂਸੀ ਤੇਲ ’ਤੇ ਨਿਰਭਰਤਾ ਅਫਸੋਸ ਹੈ ਪਰ ਭਾਰਤ ਪੂਤਿਨ ਦੇ ਯੁੱਧ ਅਪਰਾਧਾਂ ਲਈ ਜ਼ਿੰਮੇਵਾਰ ਨਹੀਂ ਹੈ, ਇਹ ਇੱਕ ਸਹਿਯੋਗੀ ਲੋਕਤੰਤਰਿਕ ਦੇਸ਼ ਅਤੇ ਅਮਰੀਕਾ ਦਾ ਇੱਕ ਮਹੱਤਵਪੂਰਨ ਸਿਆਸੀ ਭਾਈਵਾਲ ਹੈ। ਮਹਾਸ਼ਕਤੀਆਂ ਦਰਮਿਆਨ ਮੁਕਾਬਲੇ ’ਚ ਇਸ ਦੀ ਮਹੱਤਵਪੂਰਨ ਭੂਮਿਕਾ ਹੈ।’’

ਪੋਸਟ ਵਿੱਚ ਕਿਹਾ ਗਿਆ, ‘‘ਇਹ ਮਹੱਤਵਪੂਰਨ ਸਬੰਧਾਂ ਨੂੰ ਸੁਰਜੀਤ ਕਰਨ ਦਾ ਸਮਾਂ ਹੈ।’’

Advertisement
×