ਅਮਰੀਕਾ ਨਾਲ ਦੁਵੱਲੇ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਿਹੈ ਭਾਰਤ: ਪਿਯੂਸ਼ ਗੋਇਲ
India negotiating bilateral trade agreement with US: Piyush Goyal
Advertisement
ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸੰਯੁਕਤ ਰਾਜ ਅਮਰੀਕਾ ਨਾਲ ਇੱਕ ਦੁਵੱਲੇ ਵਪਾਰ ਸਮਝੌਤੇ (BTA) 'ਤੇ ਗੱਲਬਾਤ ਕਰ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਪਹਿਲਾਂ ਹੀ ਆਸਟਰੇਲੀਆ, UAE, ਮੌਰੀਸ਼ਸ, UK ਅਤੇ ਚਾਰ-ਯੂਰੋਪੀ ਮੁਲਕਾਂ ਦੇ ਬਲਾਕ EFTA ਨਾਲ ਮੁਕਤ ਵਪਾਰ ਸਮਝੌਤੇ ’ਤੇ ਦਸਤਖਤ ਕਰ ਚੁੱਕਾ ਹੈ।
Advertisement
ਉਦਯੋਗ ਚੈਂਬਰ ਦੇ ਸਥਿਰਤਾ ਵਿਸ਼ੇ ’ਤੇ ਸਮਾਗਮ ਵਿੱਚ ਉਨ੍ਹਾਂ ਕਿਹਾ, ‘‘ਅਮਰੀਕਾ ਦੇ ਨਾਲ ਬਹੁਤ ਕੁਝ ਹੋਇਆ ਹੈ ਤੇ ਬਹੁਤ ਕੁਝ ਹਾਲੇ ਬਾਕੀ ਹੈ..., ਅਸੀਂ ਉਨ੍ਹਾਂ ਨਾਲ BTA ’ਤੇ ਗੱਲਬਾਤ ਕਰ ਰਹੇ ਹਾਂ।’’
ਦੱਸਣਯੋਗ ਹੈ ਕਿ ਭਾਰਤ ਅਤੇ ਅਮਰੀਕਾ ਮਾਰਚ ਤੋਂ ਸਮਝੌਤੇ ’ਤੇ ਗੱਲਬਾਤ ਕਰ ਰਹੇ ਹਨ ਅਤੇ ਹੁਣ ਤੱਕ ਗੱਲਬਾਤ ਦੇ ਪੰਜ ਗੇੜ ਪੂਰੇ ਹੋ ਚੁੱਕੇ ਹਨ। ਲੰਘੀ 27 ਅਗਸਤ ਤੋਂ 50 ਫੀਸਦ ਟੈਰਿਫ ਲਾਏ ਜਾਣ ਮਗਰੋਂ ਅਮਰੀਕੀ ਟੀਮ ਨੇ ਛੇਵੇਂ ਗੇੜ ਦੀ ਗੱਲਬਾਤ ਜੋ 25 ਅਗਸਤ ਨੂੰ ਹੋਣੀ ਸੀ, ਲਈ ਆਪਣਾ ਭਾਰਤ ਦੌਰਾ ਮੁਲਤਵੀ ਕਰ ਦਿੱਤਾ ਸੀ। ਨਵੀਂਆਂ ਤਰੀਕਾਂ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਦੌਰਾਨ ਭਾਰਤ ਨਾਲ ਤਣਾਅ ਦੌਰਾਨ ਅਮਰੀਕਾ ਦੇ Treasury Secretary Scott Bessent ਕਿਹਾ ਹੈ ਕਿ ਦੋਵੇਂ ਮੁਲਕ ਹੱਲ ਕਰ ਲੈਣਗੇ। ਭਾਰਤ ਸਾਡੇ ਲਈ ਚੀਨ ਤੇ ਰੂਸ ਨਾਲੋਂ ਵੱਧ ਨੇੜੇ ਹੈ ਤੇ ਵੱਧ ਅਹਿਮੀਅਤ ਰੱਖਦਾ ਹੈ। ਉਨ੍ਹਾਂ ਨੇ ਇਹ ਟਿੱਪਣੀ ਤਿਆਨਜਿਨ ’ਚ ਐਤਵਾਰ ਤੇ ਸੋਮਵਾਰ ਨੂੰ ਹੋਏ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਤੋਂ ਬਾਅਦ ਕੀਤੀ ਹੈ।
Advertisement
×