DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨੇ 11 ਸਾਲਾਂ ਵਿਚ ਵੱਖ ਵੱਖ ਸੈਕਟਰਾਂ ’ਚ ਤੇਜ਼ੀ ਨਾਲ ਬਦਲਾਅ ਦੇਖੇ: ਮੋਦੀ

India witnessed rapid transformations across diverse sectors in 11 years: PM Modi
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਮੋਦੀ ਸਰਕਾਰ ਦੇ 11 ਸਾਲ ਤੇ ਤੀਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ

ਨਵੀਂ ਦਿੱਲੀ, 9 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਦੇ 11 ਸਾਲਾਂ ਦੌਰਾਨ ਭਾਰਤ ਨਾ ਸਿਰਫ਼ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਵੱਡਾ ਅਰਥਚਾਰਾ ਬਣਿਆ ਹੈ, ਸਗੋਂ ਜਲਵਾਯੂ ਕਾਰਵਾਈ ਅਤੇ ਡਿਜੀਟਲ ਨਵੀਨਤਾ ਵਰਗੇ ਅਹਿਮ ਮੁੱਦਿਆਂ ’ਤੇ ਪ੍ਰਮੁੱਖ ਵਿਸ਼ਵਵਿਆਪੀ ਆਵਾਜ਼ ਵੀ ਬਣ ਗਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿਚ ਚੰਗੇ ਸ਼ਾਸਨ ਅਤੇ ਬਦਲਾਅ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸੋਮਵਾਰ ਨੂੰ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਕੀਤਾ ਹੈ।

Advertisement

ਸ੍ਰੀ ਮੋਦੀ ਨੇ ਇਕ ਲਿੰਕ ਸਾਂਝਾ ਕਰਦਿਆਂ ਕਿਹਾ ਕਿ ਮੌਜੂਦਾ ਕੇਂਦਰੀ ਮੰਤਰੀਆਂ ਵਿੱਚੋਂ 60 ਫੀਸਦ ਐੱਸਸੀ, ਐੱਸਟੀ ਅਤੇ ਓਬੀਸੀ ਸ਼੍ਰੇਣੀਆਂ ਦੇ ਹਨ। ਇਹ ਸੁਨੇਹਾ ਉਨ੍ਹਾਂ ਦੀ ਸਰਕਾਰ ਦੀ ਸਮਾਜਿਕ ਨਿਆਂ ਸਬੰਧੀ ਸਾਖ਼ ਨੂੰ ਚਮਕਾਉਣ ਦੇ ਮੰਤਵ ਨਾਲ ਦਿੱਤਾ ਗਿਆ ਹੈ, ਜਦੋਂਕਿ ਕਾਂਗਰਸ ਜਿਹੀਆਂ ਵਿਰੋਧੀ ਧਿਰਾਂ ਇਸ ਨੂੰ ਉਨ੍ਹਾਂ ਦੇ ਹਿੱਤਾਂ ਖਿਲਾਫ਼ ਕੰਮ ਕਰਨ ਵਾਲੇ ਦੱਸ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਸ਼ੀਏ ’ਤੇ ਧੱਕੇ ਗਏ ਇਨ੍ਹਾਂ ਸਮੂਹਾਂ ਦੀ ਕੇਂਦਰੀ ਕੈਬਨਿਟ ਵਿੱਚ ਹੁਣ ਤੱਕ ਦੀ ਸਭ ਤੋਂ ਵੱੱਡੀ ਨੁਮਾਇੰਦਗੀ ਹੈ। ਸ੍ਰੀ ਮੋਦੀ ਨੇ ਐਕਸ ’ਤੇ ਆਪਣੀ ਪੋਸਟ ਵਿੱਚ ਕਿਹਾ ਕਿ 140 ਕਰੋੜ ਭਾਰਤੀਆਂ ਦੇ ਆਸ਼ੀਰਵਾਦ ਅਤੇ ਸਮੂਹਿਕ ਭਾਗੀਦਾਰੀ ਨਾਲ, ਭਾਰਤ ਨੇ ਵੱਖ-ਵੱਖ ਖੇਤਰਾਂ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਹਨ। ਉਨ੍ਹਾਂ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਐੱਨਡੀਏ ਸਰਕਾਰ ਨੇ ਰਫ਼ਤਾਰ, ਪੈਮਾਨੇ ਅਤੇ ਸੰਵੇਦਨਸ਼ੀਲਤਾ ਨਾਲ ਮਿਸਾਲੀ ਬਦਲਾਅ ਲਿਆਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਰਥਿਕ ਵਿਕਾਸ ਤੋਂ ਲੈ ਕੇ ਸਮਾਜਿਕ ਤਰੱਕੀ ਤੱਕ, ਧਿਆਨ ਸਮਾਵੇਸ਼ੀ ਅਤੇ ਸਰਬਪੱਖੀ ਤਰੱਕੀ ’ਤੇ ਕੇਂਦਰਿਤ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਨੂੰ ਆਪਣੀ ਸਮੂਹਿਕ ਸਫਲਤਾ ’ਤੇ ਮਾਣ ਹੈ ਪਰ ਇਸ ਦੇ ਨਾਲ ਹੀ ਅਸੀਂ ਉਮੀਦ, ਵਿਸ਼ਵਾਸ ਅਤੇ ਵਿਕਸਤ ਭਾਰਤ ਬਣਾਉਣ ਦੇ ਨਵੇਂ ਸੰਕਲਪ ਨਾਲ ਅੱਗੇ ਦੇਖਦੇ ਹਾਂ।’’ ਉਨ੍ਹਾਂ ਨੇ ਪੋਸਟ ਨਾਲ ‘11 ਸਾਲ ਸੇਵਾ’ (ਸੇਵਾ ਦੇ 11 ਸਾਲ) ਹੈਸ਼ਟੈਗ ਦੀ ਵਰਤੋਂ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਆਈਆਂ ਤਬਦੀਲੀਆਂ ਦੇ ਵੇਰਵਿਆਂ ਦੇ ਲਿੰਕ ਵੀ ਸਾਂਝੇ ਕੀਤੇ।

ਇਸ ਵਿੱਚ ਕਿਹਾ ਗਿਆ ਹੈ ਕਿ ਮੋਦੀ ਨੇ ਵਿਕਾਸ ਦੀ ਰਾਜਨੀਤੀ, ‘ਵਿਕਾਸਵਾਦ’ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਹੈ, ਜਿਸ ਨਾਲ ਇਹ ਉਹ ਕੇਂਦਰ ਬਿੰਦੂ ਬਣ ਗਿਆ ਹੈ ਜਿਸ ਦੇ ਆਲੇ-ਦੁਆਲੇ ਸਿਆਸੀ ਵਿਚਾਰ-ਵਟਾਂਦਰਾ ਅਤੇ ਨੀਤੀਗਤ ਕਾਰਵਾਈ ਹੁਣ ਘੁੰਮਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 81 ਕਰੋੜ ਤੋਂ ਵੱਧ ਲੋਕਾਂ ਨੂੰ ਮੁਫਤ ਅਨਾਜ ਮਿਲ ਰਿਹਾ ਹੈ, 15 ਕਰੋੜ ਤੋਂ ਵੱਧ ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮਿਲੇ ਹਨ, ਗਰੀਬਾਂ ਲਈ ਚਾਰ ਕਰੋੜ ਤੋਂ ਵੱਧ ਘਰ ਬਣਾਏ ਗਏ ਹਨ, 12 ਕਰੋੜ ਪਖਾਨੇ ਬਣਾਏ ਗਏ ਹਨ, 68 ਲੱਖ ਸਟਰੀਟ ਵੈਂਡਰਾਂ ਨੂੰ ਕਰਜ਼ੇ ਮਿਲੇ ਹਨ, ਛੋਟੇ ਉੱਦਮੀਆਂ ਨੂੰ 52.5 ਕਰੋੜ ਕਰਜ਼ੇ ਦਿੱਤੇ ਗਏ ਹਨ, ਅਤੇ 20 ਕਰੋੜ ਔਰਤਾਂ ਨੂੰ ਕੋਵਿਡ ਦੌਰਾਨ ਵੱਖ-ਵੱਖ ਯੋਜਨਾਵਾਂ ਤਹਿਤ ਨਕਦ ਸਹਾਇਤਾ ਦਿੱਤੀ ਗਈ ਹੈ। -ਪੀਟੀਆਈ

Advertisement
×