ਭਾਰਤ ਕੋਲ ਆਟੋਮੋਬਾਈਲ ਸੈਕਟਰ ’ਤੇ ਜਵਾਬੀ ਟੈਕਸ ਲਗਾਉਣ ਦਾ ਹੱਕ ਨਹੀਂ: ਅਮਰੀਕਾ
ਅਮਰੀਕਾ ਨੇ ਕਿਹਾ ਹੈ ਕਿ ਭਾਰਤ ਕੋਲ ਆਟੋਮੋਬਾਈਲ ਅਤੇ ਵਾਹਨਾਂ ਦੇ ਕਲਪੁਰਜ਼ਿਆਂ ’ਤੇ ਜਵਾਬੀ ਟੈਕਸ ਲਗਾਉਣ ਦਾ ਕੋਈ ਆਧਾਰ ਨਹੀਂ ਹੈ। ਅਮਰੀਕਾ ਨੇ ਭਾਰਤ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਇਹ ਟੈਕਸ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ...
Advertisement
ਅਮਰੀਕਾ ਨੇ ਕਿਹਾ ਹੈ ਕਿ ਭਾਰਤ ਕੋਲ ਆਟੋਮੋਬਾਈਲ ਅਤੇ ਵਾਹਨਾਂ ਦੇ ਕਲਪੁਰਜ਼ਿਆਂ ’ਤੇ ਜਵਾਬੀ ਟੈਕਸ ਲਗਾਉਣ ਦਾ ਕੋਈ ਆਧਾਰ ਨਹੀਂ ਹੈ। ਅਮਰੀਕਾ ਨੇ ਭਾਰਤ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਇਹ ਟੈਕਸ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਨੇਮਾਂ ਤਹਿਤ ‘ਸੁਰੱਖਿਆ ਉਪਾਅ’ ਹਨ। ਅਮਰੀਕਾ ਲਗਾਤਾਰ ਇਸ ਗੱਲ ’ਤੇ ਜ਼ੋਰ ਦੇ ਰਿਹਾ ਹੈ ਕਿ ਉਨ੍ਹਾਂ ਕੌਮੀ ਹਿੱਤ ’ਚ ਟੈਕਸ ਲਗਾਉਣ ਦਾ ਕਦਮ ਚੁੱਕਿਆ ਹੈ। ਅਮਰੀਕਾ ਨੇ ਕਿਹਾ ਕਿ ਇਸ ਆਧਾਰ ’ਤੇ ਭਾਰਤ ਕੋਲ ਇਨ੍ਹਾਂ ਟੈਕਸਾਂ ਵਿਰੁੱਧ ਜਵਾਬੀ ਟੈਕਸ ਲਗਾਉਣ ਦਾ ਕੋਈ ਹੱਕ ਨਹੀਂ ਹੈ। ਭਾਰਤ ਦਾ ਕਹਿਣਾ ਹੈ ਕਿ ਉਸ ਨੂੰ ਆਟੋਮੋਬਾਈਲਜ਼ ਅਤੇ ਉਸ ਦੇ ਕਲਪੁਰਜ਼ਿਆਂ ’ਤੇ ਅਮਰੀਕੀ ਟੈਕਸ (25 ਫ਼ੀਸਦ) ਵਿਰੁੱਧ ਜਵਾਬੀ ਟੈਕਸ ਲਗਾਉਣ ਦਾ ਹੱਕ ਹੈ ਅਤੇ ਇਹ ਟੈਕਸ ਸੁਰੱਖਿਆ ਉਪਾਅ ਹਨ ਜੋ ਉਸ ਦੀ ਘਰੇਲੂ ਸਨਅਤ ਨੂੰ ਨੁਕਸਾਨ ਪਹੁੰਚਾ ਰਹੇ ਹਨ।
Advertisement
Advertisement