DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ’ਚ 4.1 ਖਰਬ ਡਾਲਰ ਨਿਵੇਸ਼ ਦੀ ਸੰਭਾਵਨਾ

2047 ਤੱਕ 4.8 ਕਰੋਡ਼ ਨੌਕਰੀਆਂ ਪੈਦਾ ਹੋ ਸਕਦੀਆਂ

  • fb
  • twitter
  • whatsapp
  • whatsapp
Advertisement

ਭਾਰਤ ਵਿੱਚ 2047 ਤੱਕ 4.1 ਖ਼ਰਬ ਅਮਰੀਕੀ ਡਾਲਰ ਨਿਵੇਸ਼ ਹੋ ਸਕਦਾ ਹੈ, ਜਿਸ ਨਾਲ 4.8 ਕਰੋੜ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਊਰਜਾ, ਵਾਤਾਵਰਨ ਤੇ ਪਾਣੀ ਬਾਰੇ ਕੌਂਸਲ (ਸੀ ਈ ਈ ਡਬਲਿਊ) ਦੇ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਮੁਤਾਬਕ, ਭਾਰਤ 2047 ਤੱਕ 1.1 ਖਰਬ ਅਮਰੀਕੀ ਡਾਲਰ ਸਾਲਾਨਾ ਗਰੀਨ ਮਾਰਕੀਟ ਵੀ ਖੋਲ੍ਹ ਸਕਦਾ ਹੈ।

ਆਪਣੀ ਕਿਸਮ ਦੇ ਪਹਿਲੇ ਕੌਮੀ ਮੁਲਾਂਕਣ ਵਿੱਚ ਊਰਜਾ ਪਰਿਵਰਤਨ, ਜੈਵ-ਅਰਥਵਿਵਸਥਾ ਅਤੇ ਕੁਦਰਤ ਅਧਾਰਿਤ ਹੱਲਾਂ ਵਿੱਚ 36 ਚੀਜ਼ਾਂ ਦੀ ਪਛਾਣ ਕੀਤੀ ਗਈ ਹੈ, ਜੋ ਵਿਕਸਿਤ ਭਾਰਤ ਵੱਲ ਦੇਸ਼ ਦੇ ਮੌਕੇ ਨੂੰ ਦਰਸਾਉਂਦੀਆਂ ਹਨ। ਗਰੀਨ ਅਰਥਚਾਰੇ ਨੂੰ ਹਮੇਸ਼ਾ ਸੌਰ ਪੈਨਲ ਅਤੇ ਇਲੈਕਟ੍ਰਿਕ ਵਾਹਨਾਂ ਵਜੋਂ ਦੇਖਿਆ ਜਾਂਦਾ ਰਿਹਾ ਹੈ; ਹਾਲਾਂਕਿ, ਇਸ ਅਧਿਐਨ ਵਿੱਚ ਜੈਵ-ਆਧਾਰਿਤ ਸਮੱਗਰੀ, ਖੇਤੀਬਾੜੀ ਜੰਗਲਾਤ, ਗਰੀਨ ਢਾਂਚੇ, ਟਿਕਾਊ ਸੈਰ-ਸਪਾਟਾ, ਰਹਿੰਦ-ਖੂੰਹਦ ਤੋਂ ਮੁੱਲ ਵਾਲੇ ਉਦਯੋਗਾਂ ਅਤੇ ਕੁਦਰਤੀ ਵਸੀਲਿਆਂ ਤੱਕ ਫੈਲੇ ਬਹੁਤ ਵੱਡੇ ਮੌਕੇ ਬਾਰੇ ਚਾਨਣਾ ਪਾਇਆ ਗਿਆ ਹੈ।

Advertisement

ਐਵਰਸਟੋਨ ਗਰੁੱਪ ਅਤੇ ਐਵਰਸੋਰਸ ਕੈਪੀਟਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਜੈਅੰਤ ਸਿਨਹਾ ਨੇ ਕਿਹਾ, ‘‘ਇਹ ਘਰੇਲੂ ਊਰਜਾ ਸਰੋਤਾਂ ਵੱਲ ਤਬਦੀਲ ਹੋ ਕੇ ਲੱਖਾਂ ਨੌਕਰੀਆਂ ਪੈਦਾ ਕਰ ਸਕਦਾ ਹੈ, ਵਿਕਾਸ ਤੇਜ਼ ਕਰ ਸਕਦਾ ਹੈ ਅਤੇ ਕੌਮੀ ਸੁਰੱਖਿਆ ਨੂੰ ਮਜ਼ਬੂਤ ​​ਕਰ ਸਕਦਾ ਹੈ।’’

Advertisement

ਕਾਰਬਨ ਡਾਇਅਕਸਾਈਡ ਭੰਡਾਰ ਕਰਨ ਦੀ ਯੋਜਨਾ

ਨਾਰਥ ਸੀ (ਡੈੱਨਮਾਰਕ): ਯੂਰੋਪ ਦੇ ਊਬੜ-ਖਾਬੜ ਵਾਲੇ ‘ਨਾਰਥ ਸੀ’ ਵਿੱਚ ਧਰਤੀ ਨੂੰ ਗਰਮ ਕਰਨ ਵਾਲੀ ਕਾਰਬਨ ਡਾਇਅਕਸਾਈਡ ਸਮੁੰਦਰੀ ਤਲ ਤੋਂ ਹੇਠਾਂ ਹਮੇਸ਼ਾ ਲਈ ਭੰਡਾਰ ਕਰਨ ਦੀ ਯੋਜਨਾ ਹੈ। ਇਹ ਖੇਤਰ ਤੇਲ ਕੱਢਣ ਲਈ ਵਰਤਿਆ ਜਾਂਦਾ ਹੈ।

Advertisement
×