ਭਾਰਤ ਤੇ ਫਰਾਂਸ ਨੇ ਅਤਿਵਾਦ ਵਿਰੋਧੀ ਸਹਿਯੋਗ ਵਧਾਉਣ ਦਾ ਸੰਕਲਪ ਲਿਆ
ਭਾਰਤ ਅਤੇ ਫਰਾਂਸ ਨੇ ਅਤਿਵਾਦ ਤੇ ਕੱਟੜਵਾਦ ਨਾਲ ਨਜਿੱਠਣ ਵਿੱਚ ਸਹਿਯੋਗ ਵਧਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਪਹਿਲਗਾਮ ਅਤਿਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਹੈ। ਦੋਵੇਂ ਦੇਸ਼ਾਂ ਨੇ ਅਤਿਵਾਦ ਨਾਲ ਮੁਕਾਬਲੇ ’ਤੇ ਭਾਰਤ-ਫਰਾਂਸ ਸਾਂਝੇ ਕਾਰਜ ਸਮੂਹ (ਜੇ...
Advertisement
ਭਾਰਤ ਅਤੇ ਫਰਾਂਸ ਨੇ ਅਤਿਵਾਦ ਤੇ ਕੱਟੜਵਾਦ ਨਾਲ ਨਜਿੱਠਣ ਵਿੱਚ ਸਹਿਯੋਗ ਵਧਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਪਹਿਲਗਾਮ ਅਤਿਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਹੈ। ਦੋਵੇਂ ਦੇਸ਼ਾਂ ਨੇ ਅਤਿਵਾਦ ਨਾਲ ਮੁਕਾਬਲੇ ’ਤੇ ਭਾਰਤ-ਫਰਾਂਸ ਸਾਂਝੇ ਕਾਰਜ ਸਮੂਹ (ਜੇ ਡਬਲਿਊ ਜੀ) ਦੀ ਵੀਰਵਾਰ ਨੂੰ ਪੈਰਿਸ ਵਿੱਚ ਹੋਈ ਮੀਟਿੰਗ ’ਚ ਇਨ੍ਹਾਂ ਖ਼ਤਰਿਆਂ ਨਾਲ ਸਾਂਝੇ ਤੌਰ ’ਤੇ ਨਜਿੱਠਣ ਬਾਰੇ ਵਿਚਾਰ-ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਦੋਵੇਂ ਧਿਰਾਂ ਨੇ 22 ਅਪਰੈਲ ਨੂੰ ਪਹਿਲਗਾਮ ਵਿੱਚ ਨਿਰਦੋਸ਼ ਨਾਗਰਿਕਾਂ ’ਤੇ ਹੋਏ ਘਿਨਾਉਣੇ ਅਤਿਵਾਦੀ ਹਮਲੇ ਦੀ ਨਿਖੇਧੀ ਕੀਤੀ।’’ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਨੇ ਆਪੋ-ਆਪਣੇ ਦੇਸ਼ਾਂ ਵਿੱਚ ਮੌਜੂਦਾ ਖਤਰੇ ਦੇ ਮੁਲਾਂਕਣ ਬਾਰੇ ਵੀ ਵਿਚਾਰ ਸਾਂਝੇ ਕੀਤੇ, ਜਿਸ ਵਿੱਚ ਸਰਕਾਰਾਂ ਵੱਲੋਂ ਸਪਾਂਸਰਡ ਸਰਹੱਦ ਪਾਰ ਅਤਿਵਾਦ, ਸਬੰਧਤ ਖੇਤਰਾਂ ਵਿੱਚ ਅਤਿਵਾਦੀਆਂ ਦੀਆਂ ਗਤੀਵਿਧੀਆਂ ਅਤੇ ਪੱਛਮੀ ਏਸ਼ੀਆ ਵਿੱਚ ਅਤਿਵਾਦ ਖ਼ਤਰਾ ਸ਼ਾਮਲ ਹੈ।’’
Advertisement
Advertisement
×