DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਚਾਰ ਖਰਬ ਡਾਲਰ ਨਾਲ ਚੌਥਾ ਸਭ ਤੋਂ ਵੱਡਾ ਅਰਥਚਾਰਾ ਬਣਿਆ: ਨੀਤੀ ਆਯੋਗ ਸੀਈਓ

ਜਪਾਨ ਨੂੰ ਪਿੱਛੇ ਛੱਡਿਆ; ਕੌਮਾਂਤਰੀ ਮੁਦਰਾ ਫੰਡ ਦੇ ਅੰਕੜਿਆਂ ਦਾ ਹਵਾਲਾ ਦਿੱਤਾ
  • fb
  • twitter
  • whatsapp
  • whatsapp
featured-img featured-img
ਬੀਵੀਆਰ ਸੁਬਰਾਮਣੀਅਮ
Advertisement

ਨਵੀਂ ਦਿੱਲੀ, 25 ਮਈ

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬੀਵੀਆਰ ਸੁਬਰਾਮਣੀਅਮ ਨੇ ਕੌਮਾਂਤਰੀ ਮੁਦਰਾ ਫੰਡ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਪਾਨ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ।

Advertisement

‘ਵਿਕਸਤ ਭਾਰਤ 2047 ਲਈ ਵਿਕਸਤ ਸੂਬਾ’ ਬਾਰੇ 10ਵੀਂ ਨੀਤੀ ਆਯੋਗ ਗਵਰਨਿੰਗ ਕਾਊਂਸਿਲ ਦੀ ਮੀਟਿੰਗ ਦੀ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਬਰਾਮਣੀਅਮ ਨੇ ਕਿਹਾ ਕਿ ਭਾਰਤ ਦਾ ਅਰਥਚਾਰਾ ਚਾਰ ਖਰਬ ਅਮਰੀਕੀ ਡਾਲਰ ਦੇ ਅੰਕੜੇ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ, ‘‘ਮੈਂ ਜਦੋਂ ਇਹ ਕਹਿ ਰਿਹਾ ਹਾਂ, ਤਾਂ ਅਸੀਂ ਚਾਰ ਖਰਬ ਅਮਰੀਕੀ ਡਾਲਰ ਦਾ ਅਰਥਚਾਰਾ ਹਾਂ, ਅਤੇ ਇਹ ਮੇਰਾ ਡੇਟਾ ਨਹੀਂ ਹੈ। ਇਹ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦਾ ਡੇਟਾ ਹੈ। ਅੱਜ ਭਾਰਤ, ਜਪਾਨ ਨਾਲੋਂ ਵੱਡਾ ਅਰਥਚਾਰਾ ਹੈ। ਭਾਰਤ ਨਾਲੋਂ ਵੱਡੇ ਅਰਥਚਾਰਿਆਂ ਵਿੱਚ ਸਿਰਫ਼ ਅਮਰੀਕਾ, ਚੀਨ ਤੇ ਜਰਮਨੀ ਸ਼ਾਮਲ ਹਨ ਅਤੇ ਜੇਕਰ ਅਸੀਂ ਆਪਣੀ ਯੋਜਨਾ ਅਤੇ ਸੋਚ-ਵਿਚਾਰ ’ਤੇ ਟਿਕੇ ਰਹਿੰਦੇ ਹਾਂ, ਤਾਂ ਇਹ ਅਗਲੇ ਦੋ-ਢਾਈ ਤੋਂ ਲੈ ਕੇ ਤਿੰਨ ਸਾਲਾਂ ਦੀ ਗੱਲ ਹੈ; ਅਸੀਂ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵਾਂਗੇ।’’

ਆਈਐੱਮਐੱਫ ਦੀ ਵਰਲਡ ਇਕਨੌਮਿਕ ਆਊਟਲੁੱਕ ਰਿਪੋਰਟ ਦੇ ਅਪਰੈਲ ਐਡੀਸ਼ਨ ਮੁਤਾਬਕ, ਵਿੱਤੀ ਵਰ੍ਹੇ 2026 ਲਈ ਨਾਮਮਾਤਰ ਜੀਡੀਪੀ ਲਗਪਗ 4,187.017 ਅਰਬ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਆਸ ਹੈ। ਇਹ ਜਪਾਨ ਦੀ ਸੰਭਾਵੀ ਜੀਡੀਪੀ ਨਾਲੋਂ ਥੋੜਾ ਵੱਧ ਹੈ, ਜਿਸ ਦਾ ਅਨੁਮਾਨ 4,186.431 ਅਰਬ ਅਮਰੀਕੀ ਡਾਲਰ ਹੈ। ਭਾਰਤ 2024 ਤੱਕ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਸੀ। ਆਲਮੀ ਵਿੱਤੀ ਸੰਸਥਾ ਦਾ ਅਨੁਮਾਨ ਹੈ ਕਿ ਭਾਰਤ ਅਗਲੇ ਦੋ ਸਾਲਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਪ੍ਰਮੁੱਖ ਅਰਥਚਾਰਾ ਬਣਿਆ ਰਹੇਗਾ। -ਏਐੱਨਆਈ

ਭਾਰਤੀ ਅਰਥਚਾਰਾ 2025 ਵਿੱਚ 6.2 ਤੇ 2026 ’ਚ 6.3 ਵਧਣ ਦੀ ਆਸ

ਆਈਐੱਮਐੱਫ ਦੇ ਵਰਲਡ ਇਕਨੌਮਿਕ ਆਊਟਲੁੱਕ ਦੇ ਅਪਰੈਲ 2025 ਦੇ ਐਡੀਸ਼ਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦਾ ਅਰਥਚਾਰਾ 2025 ਵਿੱਚ 6.2 ਫੀਸਦ ਅਤੇ 2026 ਵਿੱਚ 6.3 ਫੀਸਦ ਵਧਣ ਦੀ ਆਸ ਹੈ, ਜੋ ਕਿ ਆਲਮੀ ਅਤੇ ਖੇਤਰੀ ਸਾਥੀਆਂ ’ਤੇ ਮਜ਼ਬੂਤ ਬੜ੍ਹਤ ਬਣਾ ਕੇ ਰੱਖੇਗਾ। ਭਾਰਤ ਦੇ 2025 ਅਤੇ 2026 ਲਈ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਵੱਡਾ ਅਰਥਚਾਰਾ ਬਣੇ ਰਹਿਣ ਦਾ ਅਨੁਮਾਨ ਹੈ, ਜੋ ਕਿ ਆਲਮੀ ਆਰਥਿਕ ਦ੍ਰਿਸ਼ ਵਿੱਚ ਇਸ ਦੇ ਦਬਦਬੇ ਦੀ ਪੁਸ਼ਟੀ ਕਰਦਾ ਹੈ। ਇਸ ਦੇ ਉਲਟ, ਆਈਐੱਮਐੱਫ ਨੇ ਆਲਮੀ ਆਰਥਿਕ ਵਿਕਾਸ ਦਰ ਦੇ ਕਾਫੀ ਘੱਟ, 2025 ਵਿੱਚ 2.8 ਫੀਸਦ ਅਤੇ 2026 ਵਿੱਚ 3.0 ਫੀਸਦ ਰਹਿਣ ਦਾ ਅਨੁਮਾਨ ਲਗਾਇਆ ਹੈ, ਜੋ ਕਿ ਭਾਰਤ ਦੇ ਅਸਾਧਾਰਨ ਬਿਹਤਰ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ।

Advertisement
×