ਭਾਰਤ ਵੱਲੋਂ ਭੂਟਾਨ ਨਾਲ ਦੋ ਰੇਲ ਸੰਪਰਕ ਬਣਾਉਣ ਦਾ ਐਲਾਨ
ਭਾਰਤ ਨੇ ਅੱਜ ਭੂਟਾਨ ਦੇ ਸ਼ਹਿਰਾਂ ਸਮਤਸੇ ਤੇ ਗੈਲੇਫੂ ਨਾਲ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਦੋ ਰੇਲ ਸੰਪਰਕ ਸਥਾਪਤ ਕਰਨ ਦੀ ਸਾਂਝੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਪਹਿਲ ਦਾ ਵੇਰਵਾ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ...
Advertisement
ਭਾਰਤ ਨੇ ਅੱਜ ਭੂਟਾਨ ਦੇ ਸ਼ਹਿਰਾਂ ਸਮਤਸੇ ਤੇ ਗੈਲੇਫੂ ਨਾਲ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਦੋ ਰੇਲ ਸੰਪਰਕ ਸਥਾਪਤ ਕਰਨ ਦੀ ਸਾਂਝੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਪਹਿਲ ਦਾ ਵੇਰਵਾ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪ੍ਰੈੱਸ ਵਾਰਤਾ ਦੌਰਾਨ ਜਨਤਕ ਕੀਤਾ। ਮਿਸਰੀ ਨੇ ਕਿਹਾ ਕਿ ਦੋਵੇਂ ਸਰਕਾਰਾਂ ਬਾਨਰਹਾਟ (ਪੱਛਮੀ ਬੰਗਾਲ) ਨੂੰ ਸਮਤਸੇ ਤੇ ਕੋਕਰਾਝਾੜ (ਅਸਾਮ) ਨੂੰ ਗੈਲੇਫੂ ਨਾਲ ਜੋੜਨ ਲਈ ਦੋ ਸਰਹੱਦ ਪਾਰ ਰੇਲ ਸੰਪਰਕ ਸਥਾਪਤ ਕਰਨ ਲਈ ਸਹਿਮਤ ਹੋਈਆਂ ਹਨ। ਉਨ੍ਹਾਂ ਕਿਹਾ, ‘ਭਾਰਤ ਤੇ ਭੂਟਾਨ ਵਿਚਾਲੇ ਵਿਲੱਖਣ ਭਰੋਸੇ, ਆਪਸੀ ਸਨਮਾਨ ਤੇ ਸਮਝ ਦਾ ਰਿਸ਼ਤਾ ਹੈ।’ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਟਾਨ ਯਾਤਰਾ ਦੌਰਾਨ ਰੇਲ ਸੰਪਰਕ ਸਥਾਪਤ ਕਰਨ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ ਸਨ। ਵੈਸ਼ਨਵ ਨੇ ਕਿਹਾ ਕਿ ਇਹ ਪ੍ਰਾਜੈਕਟ ਭਾਰਤੀ ਰੇਲਵੇ ਦੇ ਨੈੱਟਵਰਕ ਨਾਲ ਸ਼ੁਰੂ ਹੋਣਗੇ।
Advertisement
Advertisement
×