DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਤੇ ਕੈਨੇਡਾ ਅਤਿਵਾਦ ਤੇ ਕੌਮਾਂਤਰੀ ਅਪਰਾਧਾਂ ਖ਼ਿਲਾਫ਼ ਮਿਲਕੇ ਕੰਮ ਕਰਨ ਲਈ ਰਾਜ਼ੀ

ਅਜੀਤ ਡੋਵਾਲ ਦੀ ਕੈਨੇਡਿਆੲੀ ਹਮਰੁਤਬਾ ਨਾਲ ਮੁਲਾਕਾਤ
  • fb
  • twitter
  • whatsapp
  • whatsapp
featured-img featured-img
ਐੱਨਐੱਸਏ ਅਜੀਤ ਡੋਵਾਲ ਆਪਣੀ ਕੈਨੇਡਿਆਈ ਹਮਰੁਤਬਾ ਨਥਾਲੀ ਡ੍ਰੋਇਨ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਤੇ ਕੈਨੇਡਾ ਦੁਵੱਲੇ ਸਬੰਧਾਂ ’ਚ ਨਵਾਂ ਅਧਿਆਏ ਜੋੜਨ ਲਈ ਆਪਸੀ ਸਹਿਯੋਗ ਵਾਲਾ ਨਜ਼ਰੀਆ ਅਪਣਾਉਣ ’ਤੇ ਸਹਿਮਤ ਹੋਏ ਹਨ, ਜਿਸ ’ਚ ਅਤਿਵਾਦ ਤੇ ਕੌਮਾਂਤਰੀ ਅਪਰਾਧਾਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਸ਼ਾਮਲ ਹੈ। ਕੌਮੀ ਸੁਰੱਖਿਆ ਸਲਾਹਕਾਰ (ਐੱਨ ਐੱਸ ਏ) ਅਜੀਤ ਡੋਵਾਲ ਤੇ ਉਨ੍ਹਾਂ ਦੀ ਕੈਨੇਡਿਆਈ ਹਮਰੁਤਬਾ ਨਥਾਲੀ ਡ੍ਰੋਇਨ ਨੇ ਲੰਘੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਵੱਖ ਵੱਖ ਮੁੱਦਿਆਂ ’ਤੇ ਵਾਰਤਾ ਕੀਤੀ ਜਿਸ ਦਾ ਮਕਸਦ 2023 ’ਚ ਇੱਕ ਸਿੱਖ ਵੱਖਵਾਦੀ ਦੀ ਹੱਤਿਆ ਮਗਰੋਂ ਕੂਟਨੀਤਕ ਵਿਵਾਦ ਤੋਂ ਬਾਅਦ ਗੰਭੀਰ ਤਣਾਅ ’ਚੋਂ ਲੰਘ ਰਹੇ ਦੁਵੱਲੇ ਸਬੰਧਾਂ ਨੂੰ ਸੁਧਾਰਨਾ ਸੀ।

ਵਿਦੇਸ਼ ਮੰਤਰਾਲੇ ਨੇ ਅੱਜ ਜਾਰੀ ਬਿਆਨ ’ਚ ਕਿਹਾ ਹੈ, ‘ਦੋਵੇਂ ਧਿਰਾਂ ਅੱਗੇ ਵਧਣ ਦੇ ਰਾਹ ’ਤੇ ਮਿਲ ਕੇ ਕੰਮ ਕਰਨ ਅਤੇ ਦੁਵੱਲੇ ਸਬੰਧਾਂ ’ਚ ਨਵਾਂ ਅਧਿਆਏ ਜੋੜਨ ਦੀ ਦਿਸ਼ਾ ’ਚ ਆਪਸੀ ਸਹਿਯੋਗ ਵਾਲਾ ਨਜ਼ਰੀਆ ਅਪਣਾਉਣ ’ਤੇ ਸਹਿਮਤ ਹੋਈਆਂ ਹਨ।’ ਵਿਦੇਸ਼ ਮੰਤਰਾਲੇ ਨੇ ਡੋਵਾਲ-ਡ੍ਰੋਇਨ ਵਾਰਤਾ ਬਾਰੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੇ ਕੈਨੇਡਿਆਈ ਹਮਰੁਤਬਾ ਕਾਰਨੀ ਵਿਚਾਲੇ ਜੂਨ ਵਿੱਚ ਹੋਈਆਂ ਚਰਚਾਵਾਂ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਸੀ। ਇਸ ’ਚ ਕਿਹਾ ਗਿਆ ਹੈ, ‘ਦੋਵਾਂ ਧਿਰਾਂ ਨੇ ਸਿਆਸੀ ਲੀਡਰਸ਼ਿਪ ਦੇ ਸਿਖਰਲੇ ਪੱਧਰ ’ਤੇ ਭਰੋਸੇ ਦੀ ਬਹਾਲੀ ਤੇ ਸਹਿਯੋਗ ’ਚ ਵਾਧੇ ਨੂੰ ਸਵੀਕਾਰ ਕੀਤਾ ਹੈ।’ -ਪੀਟੀਆਈ

Advertisement

ਇਰਾਨ ’ਚ ਰੁਜ਼ਗਾਰ ਦੀ ਭਾਲ ਕਰਨ ਵਾਲਿਆਂ ਨੂੰ ਕੀਤਾ ਚੌਕਸ

ਨਵੀਂ ਦਿੱਲੀ: ਭਾਰਤ ਨੇ ਇਰਾਨ ’ਚ ਰੁਜ਼ਗਾਰ ਦੀ ਭਾਲ ਕਰ ਰਹੇ ਆਪਣੇ ਨਾਗਰਿਕਾਂ ਨੂੰ ਫ਼ਰਜ਼ੀ ਨੌਕਰੀ ਦੀਆਂ ਤਜਵੀਜ਼ਾਂ ਦੇ ਹਾਲੀਆ ਮਾਮਲਿਆਂ ਦੇ ਮੱਦੇਨਜ਼ਰ ‘ਪੂਰੀ ਤਰ੍ਹਾਂ ਚੌਕਸੀ’ ਵਰਤਣ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਾਲ ਹੀ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਭਾਰਤੀ ਨਾਗਰਿਕਾਂ ਨੂੰ ਰੁਜ਼ਗਾਰ ਦੇ ਝੂਠੇ ਵਾਅਦੇ ਜਾਂ ਨੌਕਰੀ ਲਈ ਤੀਜੇ ਦੇਸ਼ ਭੇਜਣ ਦਾ ਭਰੋਸਾ ਦੇ ਕੇ ਇਰਾਨ ਜਾਣ ਦਾ ਝਾਂਸਾ ਦਿੱਤਾ ਗਿਆ। ਮੰਤਰਾਲੇ ਨੇ ਕਿਹਾ, ‘ਇਰਾਨ ਪਹੁੰਚਣ ’ਤੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਅਪਰਾਧਿਕ ਗਰੋਹਾਂ ਵੱਲੋਂ ਅਗਵਾ ਕਰ ਲਿਆ ਗਿਆ ਤੇ ਉਨ੍ਹਾਂ ਦੀ ਰਿਹਾਈ ਲਈ ਉਨ੍ਹਾਂ ਦੇ ਪਰਿਵਾਰਾਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ।’ ਵਿਦੇਸ਼ ਮੰਤਰਾਲੇ ਨੇ ਕਿਹਾ, ‘ਇਸ ਸੰਦਰਭ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਅਜਿਹੇ ਰੁਜ਼ਗਾਰ ਦੇ ਵਾਅਦਿਆਂ ਜਾਂ ਤਜਵੀਜ਼ਾਂ ਦੇ ਸਬੰਧ ਵਿੱਚ ਸਖ਼ਤ ਚੌਕਸੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।’ -ਪੀਟੀਆਈ

Advertisement
×