INDIA ਗੱਠਜੋੜ ਦੇ ਆਗੂਆਂ ਵੱਲੋਂ Election Commission ਨਾਲ ਮੁਲਾਕਾਤ; ਬਿਹਾਰ ’ਚ ਵੋਟਰਾਂ ਦੀ ਵਿਸ਼ੇਸ਼ ਪੜਤਾਲ ਦਾ ਵਿਰੋਧ ਕੀਤਾ
INDIA bloc leaders meet EC, oppose Special Intensive Revision of electoral rolls in Bihar
Advertisement
ਨਵੀਂ ਦਿੱਲੀ, 2 ਜੁਲਾਈ
ਇੰਡੀਆ ਗੱਠਜੋੜ INDIA bloc ’ਚ ਸ਼ਾਮਲ ਪਾਰਟੀਆਂ ਦੇ ਕਈ ਆਗੂਆਂ ਨੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ Special Intensive Revision ਨੂੰ ਲੈ ਕੇ ਅੱਜ ਚੋਣ ਕਮਿਸ਼ਨ Election Commission ਨਾਲ ਮੁਲਾਕਾਤ ਕੀਤੀ ਅਤੇ ਇਸ ਸਬੰਧੀ ਆਪਣੇ ਫ਼ਿਕਰ ਜ਼ਾਹਿਰ ਕੀਤੇ।
ਕਾਂਗਰਸ, ਆਰਜੇਡੀ, ਸੀਪੀਆਈ(ਐੱਮ), ਸੀਪੀਆਈ, ਸੀਪੀਆਈ (ਐੱਮਐੱਲ) ਲਿਬਰੇਸ਼ਨ, ਐੱਨਸੀਪੀ-ਐੱਸਪੀ ਅਤੇ ਸਮਾਜਵਾਦੀ ਪਾਰਟੀ ਸਣੇ 11 ਪਾਰਟੀਆਂ ਦੇ ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਹੋਰ ਚੋਣ ਕਮਿਸ਼ਨਰਾਂ ਨਾਲ ਮੁਲਾਕਾਤ ਕੀਤੀ ਅਤੇ ਸੂੁਬੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕੀਤੀ ਜਾ ਰਹੀ ਵਿਸ਼ੇਸ਼ ਪੜਤਾਲ ’ਤੇ ਇਤਰਾਜ਼ ਜਤਾਇਆ।
ਇੰਡੀਆ ਗੱਠਜੋੜ ਦੀਆਂ ਪਾਰਟੀਆਂ ਵਿਸ਼ੇਸ਼ ਪੜਤਾਲ ਖ਼ਿਲਾਫ਼ ਆਵਾਜ਼ ਉਠਾ ਰਹੀਆਂ ਹਨ, ਜੋ ਕਿ ਬਿਹਾਰ ਵਿੱਚ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਅਤੇ ਇਹ ਪੰਜ ਹੋਰ ਰਾਜਾਂ ਅਸਾਮ, ਕੇਰਲ, ਪੁਡੂਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਕੀਤੀ ਜਾਣੀ ਹੈ, ਜਿੱਥੇ ਅਗਲੇ ਸਾਲ ਚੋਣਾਂ ਹੋਣੀਆਂ ਹਨ।
ਮੀਟਿੰਗ ਮਗਰੋਂ ਕਾਂਗਰਸ ਨੇਤਾ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਦੇ ਕੰਪਲੈਕਸ ’ਚ ਦਾਖਲੇ ਲਈ ਚੋਣ ਪੈਨਲ ਦੇ ਨਵੇਂ ਨਿਰਦੇਸ਼ ਜਿਸ ਵਿੱਚ ਸਿਰਫ਼ ਪਾਰਟੀ ਪ੍ਰਧਾਨਾਂ ਨੂੰ ਹੀ ਉਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ, ਦਾ ਵੀ ਵਿਰੋਧ ਕੀਤਾ। ਸਿੰਘਵੀ ਨੇ ਕਿਹਾ, ‘‘ਪਹਿਲੀ ਵਾਰ ਸਾਨੂੰ ਚੋਣ ਕਮਿਸ਼ਨ ਕੰਪਲੈਕਸ ਵਿੱਚ ਦਾਖਲ ਹੋਣ ਲਈ ਨਿਯਮ ਦਿੱਤੇ ਗਏ ਸਨ। ਪਹਿਲੀ ਵਾਰ, ਸਾਨੂੰ ਦੱਸਿਆ ਗਿਆ ਕਿ ਸਿਰਫ਼ ਪਾਰਟੀ ਮੁਖੀ ਹੀ ਜਾ ਸਕਦੇ ਹਨ। ਅਜਿਹੀ ਪਾਬੰਦੀ ਦਾ ਮਤਲਬ ਹੈ ਕਿ ਰਾਜਨੀਤਕ ਪਾਰਟੀਆਂ ਅਤੇ ਚੋਣ ਕਮਿਸ਼ਨ ਵਿਚਕਾਰ ਜ਼ਰੂਰੀ ਗੱਲਬਾਤ ਨਹੀਂ ਹੋ ਸਕਦੀ। ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਪਾਰਟੀਆਂ ਨੂੰ ਸਿਰਫ਼ ਦੋ ਲੋਕਾਂ ਨੂੰ ਇਜਾਜ਼ਤ ਦੇਣ ਲਈ ਮਜਬੂਰ ਕਰਨਾ ਮੰਦਭਾਗਾ ਹੈ।” ਉਨ੍ਹਾਂ ਕਿਹਾ ਕਿ ਕੁਝ ਸੀਨੀਅਰ ਨੇਤਾਵਾਂ ਨੂੰ ਤਿੰਨ ਘੰਟੇ ਇੰਤਜ਼ਾਰ ਕਰਨਾ ਪਿਆ।
ਸਿੰਘਵੀ ਨੇ ਦੱਸਿਆ ਕਿ ਉਨ੍ਹਾਂ ਨੇ Special Intensive Revision ਸਬੰਧੀ ਮੁੱਦੇ ਉਠਾਏ ਹਨ। ਆਰਜੇਡੀ ਆਗੂ ਮਨੋਜ ਝਾਅ ਨੇ ਸਵਾਲ ਕੀਤਾ ਕਿ ਕੀ ਇਹ ਕਵਾਇਦ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਬਾਰੇ ਹੈ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਇੱਕ ਵਿਅਕਤੀ, ਇੱਕ ਵੋਟ ਵਿੱਚ ਦਖਲ ਦਿੰਦੇ ਹੋ, ਤਾਂ ਅਸੀਂ ਕਾਰਵਾਈ ਕਰਾਂਗੇ।’’ -ਪੀਟੀਆਈ
Advertisement
×