Income Tax: ਆਮਦਨ ਕਰ ਵਿਭਾਗ ਨੇ ਵਿਆਜ ਤੇ ਜੁਰਮਾਨੇ ਤੋਂ ਛੋਟ ਦੀ ਸਮਾਂ ਹੱਦ 31 ਜਨਵਰੀ ਤੱਕ ਵਧਾਈ
ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਅੱਜ ‘ਵਿਵਾਦ ਸੇ ਵਿਸ਼ਵਾਸ’ ਯੋਜਨਾ ਤਹਿਤ ਬਕਾਇਆ ਕਰ ਦਾ ਨਿਰਧਾਰਣ ਕਰਨ ਅਤੇ ਵਿਆਜ ਤੇ ਜੁਰਮਾਨੇ ਦੀ ਛੋਟ ਲਈ ਜਾਣਕਾਰੀ ਦਾਖ਼ਲ ਕਰਨ ਦੀ ਤਰੀਕ 31 ਜਨਵਰੀ ਤੱਕ ਵਧਾ ਦਿੱਤੀ ਹੈ। ਸਿੱਧੇ ਟੈਕਸ ‘ਵਿਵਾਦ ਸੇ ਵਿਸ਼ਵਾਸ’...
Advertisement
ਨਵੀਂ ਦਿੱਲੀ:
ਆਮਦਨ ਕਰ ਵਿਭਾਗ ਨੇ ਅੱਜ ‘ਵਿਵਾਦ ਸੇ ਵਿਸ਼ਵਾਸ’ ਯੋਜਨਾ ਤਹਿਤ ਬਕਾਇਆ ਕਰ ਦਾ ਨਿਰਧਾਰਣ ਕਰਨ ਅਤੇ ਵਿਆਜ ਤੇ ਜੁਰਮਾਨੇ ਦੀ ਛੋਟ ਲਈ ਜਾਣਕਾਰੀ ਦਾਖ਼ਲ ਕਰਨ ਦੀ ਤਰੀਕ 31 ਜਨਵਰੀ ਤੱਕ ਵਧਾ ਦਿੱਤੀ ਹੈ। ਸਿੱਧੇ ਟੈਕਸ ‘ਵਿਵਾਦ ਸੇ ਵਿਸ਼ਵਾਸ’ ਯੋਜਨਾ 2024 ਦੇ ਮੂਲ ਨਿਯਮਾਂ ਮੁਤਾਬਕ 31 ਦਸੰਬਰ 2024 ਤੋਂ ਪਹਿਲਾਂ ਐਲਾਨਨਾਮਾ ਦਾਖ਼ਲ ਕਰਨ ਵਾਲੇ ਕਰਦਾਤਾਵਾਂ ਨੂੰ ਵਿਵਾਦਤ ਕਰ ਮੰਗ ਦਾ 100 ਫੀਸਦ ਭੁਗਤਾਨ ਕਰਨਾ ਪੈਂਦਾ। ਅਜਿਹੇ ਮਾਮਲਿਆਂ ਵਿੱਚ ਵਿਆਜ ਤੇ ਜੁਰਮਾਨਾ ਮੁਆਫ਼ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਸੇਬੀ ਨੇ ਇਕ ਸਰਕੁਲਰ ਵਿੱਚ ਕਿਹਾ ਹੈ ਕਿ ‘ਵਿਵਾਦ ਸੇ ਵਿਸ਼ਵਾਸ’ ਯੋਜਨਾ ਤਹਿਤ ਭੁਗਤਾਨਯੋਗ ਰਕਮ ਨਿਰਧਾਰਤ ਕਰਨ ਦੀ ਤੈਅ ਤਰੀਕ 31 ਦਸੰਬਰ 2024 ਤੋਂ ਵਧਾ ਕੇ 31 ਜਨਵਰੀ 2025 ਕਰ ਦਿੱਤੀ ਗਈ ਹੈ। -ਪੀਟੀਆਈ
Advertisement
Advertisement
×