ਇਮਰਾਨ ਖਾਨ ‘ਜ਼ਿੰਦਾ ਹੈ ਜਾਂ ਨਹੀਂ’?; ਮੌਤ ਦੀਆਂ ਅਫਵਾਹਾਂ ਦੌਰਾਨ ਪੁੱਤ ਨੇ ਸਬੂਤ ਮੰਗਿਆ
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਥਿਤ ਮੌਤ ਦੀਆਂ ਅਫਵਾਹਾਂ, ਅਫਗਾਨ ਮੀਡੀਆ ਦੀ ਇੱਕ ਅਣਪ੍ਰਮਾਣਿਤ ਰਿਪੋਰਟ ਤੋਂ ਬਾਅਦ, ਆਨਲਾਈਨ ਫੈਲ ਗਈਆਂ ਹਨ। ਇਸ ਦੇ ਜਵਾਬ ਵਿੱਚ ਉਨ੍ਹਾਂ ਦੇ ਪੁੱਤਰ ਕਾਸਿਮ ਖਾਨ ਨੇ ਜਨਤਕ ਤੌਰ 'ਤੇ...
ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਵਿੱਚ, ਕਾਸਿਮ ਖਾਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ 845 ਦਿਨਾਂ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਪਿਛਲੇ ਛੇ ਹਫ਼ਤਿਆਂ ਤੋਂ ਕਥਿਤ ਤੌਰ 'ਤੇ ਪੂਰੀ ਤਰ੍ਹਾਂ ਇਕਾਂਤਵਾਸ ਵਿੱਚ ਇੱਕ 'ਡੈਥ ਸੈੱਲ' ਵਿੱਚ ਰੱਖਿਆ ਗਿਆ ਹੈ।
میرے والد کو گرفتار ہوئے 845 دن ہو چکے ہیں۔ پچھلے چھ ہفتوں سے انہیں مکمل بے خبری کے ماحول میں ڈیتھ سیل میں تنہا رکھا گیا ہے۔ ان کی بہنوں کو ہر ملاقات سے روک دیا گیا ہے حالانکہ عدالت کے واضح احکامات موجود ہیں۔ کوئی فون کال نہیں، کوئی ملاقات نہیں اور زندگی کی کوئی خبر نہیں۔ میں اور… pic.twitter.com/c0dhujWiSO
— Kasim Khan (@Kasim_Khan_1999) November 27, 2025
ਕਾਸਿਮ ਨੇ ਲਿਖਿਆ, “ਪਿਛਲੇ ਛੇ ਹਫ਼ਤਿਆਂ ਤੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਇਕਾਂਤਵਾਸ ਵਿੱਚ ਇੱਕ ਡੈਥ ਸੈੱਲ ਵਿੱਚ ਇਕੱਲਿਆਂ ਰੱਖਿਆ ਗਿਆ ਹੈ। ਅਦਾਲਤ ਦੇ ਸਪੱਸ਼ਟ ਹੁਕਮਾਂ ਦੇ ਬਾਵਜੂਦ ਉਨ੍ਹਾਂ ਦੀਆਂ ਭੈਣਾਂ ਨੂੰ ਮੁਲਾਕਾਤਾਂ ਤੋਂ ਰੋਕ ਦਿੱਤਾ ਗਿਆ ਹੈ। ਕੋਈ ਫੋਨ ਕਾਲ ਨਹੀਂ, ਕੋਈ ਮੁਲਾਕਾਤ ਨਹੀH ਅਤੇ ਉਨ੍ਹਾਂ ਦੀ ਸਿਹਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੇਰਾ ਅਤੇ ਮੇਰੇ ਭਰਾ ਦਾ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।"
ਉਨ੍ਹਾਂ ਨੇ ਇਸ ਇਕਾਂਤਵਾਸ ਨੂੰ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਕੀਤਾ ਗਿਆ ਦੱਸਿਆ ਅਤੇ ਸਰਕਾਰ 'ਤੇ ਆਪਣੇ ਪਿਤਾ ਦੀ ਹਾਲਤ ਲੁਕਾਉਣ ਦਾ ਦੋਸ਼ ਲਗਾਇਆ। ਕਾਸਿਮ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਨੁਕਸਾਨ ਲਈ ਅਧਿਕਾਰੀਆਂ ਦੀ ਪੂਰੀ ਕਾਨੂੰਨੀ ਅਤੇ ਨੈਤਿਕ ਜ਼ਿੰਮੇਵਾਰੀ ਹੋਵੇਗੀ।
ਕਾਸਿਮ ਦੀਆਂ ਅੰਤਰਰਾਸ਼ਟਰੀ ਅਪੀਲਾਂ
ਕਾਸਿਮ ਖਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਉਸ ਨੇ ਮੰਗ ਕੀਤੀ ਕਿ ਇਮਰਾਨ ਖਾਨ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਜਾਵੇ, ਅਦਾਲਤੀ ਹੁਕਮਾਂ ਅਨੁਸਾਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। "ਗੈਰ-ਮਨੁੱਖੀ ਇਕਾਂਤਵਾਸ" ਨੂੰ ਖਤਮ ਕੀਤਾ ਜਾਵੇ।, ਇੱਕ ਰਾਜਨੀਤਿਕ ਨੇਤਾ ਨੂੰ ਰਿਹਾਅ ਕੀਤਾ ਜਾਵੇ ਜੋ "ਸਿਰਫ਼ ਰਾਜਨੀਤਿਕ ਕਾਰਨਾਂ ਕਰਕੇ ਕੈਦ" ਹੈ। ਇਮਰਾਨ ਖਾਨ ਦੀ ਭੈਣ ਅਲੀਮਾ ਖਾਨਮ ਨੇ ਵੀ ਦਾਅਵਾ ਕੀਤਾ ਕਿ ਪਰਿਵਾਰ ਨੂੰ ਅਦਾਲਤ ਦੁਆਰਾ ਆਦੇਸ਼ਿਤ ਮੁਲਾਕਾਤਾਂ ਤੋਂ ਵਾਰ-ਵਾਰ ਰੋਕਿਆ ਗਿਆ ਹੈ।
ਦੂਜੇ ਪਾਸੇ, ਅਡਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਮਰਾਨ ਖਾਨ ਦੀ ਸਿਹਤ ਬਾਰੇ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ। ਉਨ੍ਹਾਂ ਕਿਹਾ ਕਿ ਪੀਟੀਆਈ ਲੀਡਰਸ਼ਿਪ ਨੂੰ ਉਨ੍ਹਾਂ ਦੀ ਹਾਲਤ ਬਾਰੇ ਦੱਸ ਦਿੱਤਾ ਗਿਆ ਹੈ ਅਤੇ ਸਾਰੀ ਜ਼ਰੂਰੀ ਦੇਖਭਾਲ ਪ੍ਰਦਾਨ ਕੀਤੀ ਜਾ ਰਹੀ ਹੈ। ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੇ ਤਬਾਦਲੇ ਦੇ ਦਾਅਵਿਆਂ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਇਮਰਾਨ ਖਾਨ ਦੀਆਂ ਭੈਣਾਂ ਸਣੇ ਪੀਟੀਆਈ ਸਮਰਥਕਾਂ ਨੇ ਜੇਲ੍ਹ ਦੇ ਬਾਹਰ ਧਰਨਾ ਵੀ ਦਿੱਤਾ ਸੀ, ਜੋ ਪੁਲੀਸ ਵੱਲੋਂ ਮੁਲਾਕਾਤ ਕਰਾਉਣ ਦੇ ਭਰੋਸੇ ਤੋਂ ਬਾਅਦ ਖਤਮ ਹੋਇਆ ਸੀ। ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਹ ਵੀ ਦਾਅਵਾ ਕੀਤਾ ਕਿ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਉਨ੍ਹਾਂ ਦੀਆਂ ਪਿਛਲੀਆਂ ਕੈਦਾਂ ਨਾਲੋਂ ਬਿਹਤਰ ਇਲਾਜ ਮਿਲ ਰਿਹਾ ਹੈ।

