Congress ਦੇ ਸੱਤਾ ’ਚ ਆਉਣ ’ਤੇ ਅਸਾਮ ਦੇ ਮੁੱਖ ਮੰਤਰੀ ਦੇ ‘ਗ਼ੈਰਕਾਨੂੰਨੀ’ ਕਬਜ਼ੇ ਵਾਲੀ ਜ਼ਮੀਨ ਗਰੀਬਾਂ ਨੂੰ ਵੰਡਾਂਗੇ: ਗੌਰਵ ਗੋਗੋਈ
Land 'illegally' owned by Assam CM to be distributed among poor after Cong comes to power: Gaurav
ਅਸਾਮ ਕਾਂਗਰਸ ਦੇ ਪ੍ਰਧਾਨ ਗੌਰਵ ਗੋਗੋਈ ਨੇ ਅੱਜ ਕਿਹਾ ਕਿ ਜੇਕਰ ਅਗਲੇ ਸਾਲ ਸੂਬੇ ਵਿੱਚ ਵਿਰੋਧੀ ਪਾਰਟੀ ਸਰਕਾਰ ਬਣਾਉਣ ’ਚ ਕਾਮਯਾਬ ਹੁੰਦੀ ਹੈ ਤਾਂ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਅਤੇ ਉਨ੍ਹਾਂ ਦੇ ਮੰਤਰੀਆਂ ਦੇ ‘‘ਗ਼ੈਕਾਨੂੰਨੀ’ ਕਬਜ਼ੇ ਵਾਲੀ ਸਾਰੀ ਜ਼ਮੀਨ ਗਰੀਬ ਲੋਕਾਂ ਵਿੱਚ ਮੁੜ ਵੰਡ ਦਿੱਤੀ ਜਾਵੇਗੀ।
ਅਸਾਮ ਪ੍ਰਦੇਸ਼ ਕਾਂਗਰਸ ਕਮੇਟੀ ਦੀ Extended Executive Meeting ਮਗਰੋਂ ਗੋਗੋਈ ਨੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਹਿਮੰਤਾ ਬਿਸਵਾ ਸਰਮਾ ਦੀ ਅਗਵਾਈ ਵਾਲੀ ਸਰਕਾਰ ਤੋਂ ਤੰਗ ਆ ਚੁੱਕੇ ਹਨ।
Assam Congress president Gaurav Gogoi ਨੇ ਐਲਾਨ ਕੀਤਾ ਕਿ ਕਾਂਗਰਸ, ਲੋਕਾਂ ਦੀ ਮਦਦ ਕਰਨ ਲਈ ਜ਼ਮੀਨ ਅਤੇ ਆਰਥਿਕ ਨੀਤੀ ਦੋਵਾਂ ਵਿੱਚ ਸੁਧਾਰ ਲਾਗੂ ਕਰੇਗੀ।
ਗੋਗੋਈ ਨੇ ਕਿਹਾ, ‘‘ਭੂਮੀ ਅਧਿਕਾਰਾਂ ਦੀ ਰਾਖੀ ਦੇ ਬਹਾਨੇ ਮੁੱਖ ਮੰਤਰੀ ਅਤੇ ਮੰਤਰੀਆਂ ਵੱਲੋਂ ਗ਼ੈਰਕਾਨੂੰਨੀ ਤੌਰ ’ਤੇ ਕਬਜ਼ੇ ’ਚ ਲਈ ਜ਼ਮੀਨ ਨਵੀਂ ਕਾਂਗਰਸ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ’ਚ ਫ਼ੈਸਲੇ ਰਾਹੀਂ ਗਰੀਬਾਂ ਵਿੱਚ ਮੁੜ ਵੰਡ ਦਿੱਤੀ ਜਾਵੇਗੀ।’’

