IED blast ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਬਾਰੂਦੀ ਸੁਰੰਗ ਧਮਾਕੇ ’ਚ ਸੀਆਰਪੀਐੱਫ ਜਵਾਨ ਜ਼ਖ਼ਮੀ
ਸ਼ੁੱਕਰਵਾਰ ਸ਼ਾਮ ਨੂੰ ਜੰਗਲ ਦੀ ਘੇਰਾਬੰਦੀ ਮੌਕੇ ਹੋਇਆ ਧਮਾਕਾ
Advertisement
ਬੀਜਾਪੁਰ, 15 ਫਰਵਰੀ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਬਾਰੂਦੀ ਸੁਰੰਗ ਧਮਾਕੇ ਵਿਚ ਸੀਆਰਪੀਐੱਫ ਦੀ CoBRA ਯੂਨਿਟ ਦਾ ਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਮੁਤਾਬਕ ਇਹ ਬਾਰੂਦੀ ਸੁਰੰਗ ਨਕਸਲੀਆਂ ਵੱਲੋਂ ਪਲਾਂਟ ਕੀਤੀ ਗਈ ਸੀ।
Advertisement
ਅਧਿਕਾਰੀ ਨੇ ਕਿਹਾ ਕਿ ਧਮਾਕਾ ਸ਼ੁੱਕਰਵਾਰ ਸ਼ਾਮ ਨੂੰ ਉਦੋਂ ਹੋਇਆ ਜਦੋਂਕਿ CoBRA ਦੀ 202ਵੀਂ ਬਟਾਲੀਅਨ ਦੀ ਟੀਮ ਆਪਣੇ ਨਾਂਬੀ ਕੈਂਪ ਤੋਂ ਗਸ਼ਤੀ ਡਿਊਟੀ ’ਤੇ ਸੀ।
Advertisement
ਅਧਿਕਾਰੀ ਨੇ ਕਿਹਾ ਕਿ ਗਸ਼ਤੀ ਟੀਮ ਜੰਗਲ ਨੂੰ ਘੇਰਾ ਪਾ ਰਹੀ ਸੀ ਜਦੋਂ ਅਰੁਣ ਕੁਮਾਰ ਯਾਦਵ ਨੇ ਬਾਰੂਦੀ ਸੁਰੰਗ ’ਤੇ ਪੈਰ ਧਰ ਦਿੱਤਾ।
ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀ ਕਾਂਸਟੇਬਲ ਨੂੰ ਮੁੱਢਲੇ ਇਲਾਜ ਮਗਰੋਂਂ ਏਅਰਲਿਫਟ ਕਰਕੇ ਰਾਏਪੁਰ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। -ਪੀਟੀਆਈ
Advertisement
×