ਆਈਸੀਆਈਸੀਆਈ ਨੇ ਬੱਚਤ ਖਾਤਿਆਂ ਲਈ ਘੱਟੋ-ਘੱਟ ਰਾਸ਼ੀ 50 ਹਜ਼ਾਰ ਰੁਪਏ ਕੀਤੀ
ਆਈਸੀਆਈਸੀਆਈ ਬੈਂਕ ਨੇ 1 ਅਗਸਤ ਜਾਂ ਉਸ ਤੋਂ ਬਾਅਦ ਖੋਲ੍ਹੇ ਜਾਣ ਵਾਲੇ ਨਵੇਂ ਬਚਤ ਬੈਂਕ ਖਾਤਿਆਂ ਲਈ ਘੱਟੋ-ਘੱਟ ਲਾਜ਼ਮੀ ਬੈਲੇਂਸ ਰਾਸ਼ੀ ਦੀ ਸ਼ਰਤ ਪੰਜ ਗੁਣਾ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਹੈ। ਆਈਸੀਆਈਸੀਆਈ ਬੈਂਕ ਦੇ ਗਾਹਕਾਂ ਲਈ 31 ਜੁਲਾਈ...
Advertisement
ਆਈਸੀਆਈਸੀਆਈ ਬੈਂਕ ਨੇ 1 ਅਗਸਤ ਜਾਂ ਉਸ ਤੋਂ ਬਾਅਦ ਖੋਲ੍ਹੇ ਜਾਣ ਵਾਲੇ ਨਵੇਂ ਬਚਤ ਬੈਂਕ ਖਾਤਿਆਂ ਲਈ ਘੱਟੋ-ਘੱਟ ਲਾਜ਼ਮੀ ਬੈਲੇਂਸ ਰਾਸ਼ੀ ਦੀ ਸ਼ਰਤ ਪੰਜ ਗੁਣਾ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਹੈ। ਆਈਸੀਆਈਸੀਆਈ ਬੈਂਕ ਦੇ ਗਾਹਕਾਂ ਲਈ 31 ਜੁਲਾਈ 2025 ਤੱਕ ਬਚਤ ਖਾਤਿਆਂ ’ਚ ਘੱਟੋ ਘੱਟ ਔਸਤ ਬੈਲੇਂਸ ਰਾਸ਼ੀ (ਐੱਮਏਬੀ) 10 ਹਜ਼ਾਰ ਰੁਪਏ ਸੀ। ਇਸੇ ਤਰ੍ਹਾਂ ਆਈਸੀਆਈਸੀਆਈ ਬੈਂਕ ਦੀ ਵੈਬਸਾਈਟ ’ਤੇ ਮੁਹੱਈਆ ਜਾਣਕਾਰੀ ਅਨੁਸਾਰ ਨੀਮ ਸ਼ਹਿਰੀ ਇਲਾਕਿਆਂ ’ਚ ਇਹ ਰਾਸ਼ੀ ਹੱਦ 25 ਹਜ਼ਾਰ ਰੁਪਏ ਤੇ ਦਿਹਾਤੀ ਇਲਾਕਿਆਂ ’ਚ 10 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਜੇ ਖਾਤਾਧਾਰਕ ਤੈਅ ਐੱਮਏਬੀ ਨਹੀਂ ਰੱਖਦੇ ਤਾਂ ਉਨ੍ਹਾਂ ਨੂੰ ਘਟੀ ਹੋਈ ਰਾਸ਼ੀ ਦਾ ਛੇ ਫੀਸਦ ਜਾਂ 500 ਰੁਪਏ (ਜੋ ਵੀ ਘੱਟ ਹੋਵੇ) ਜੁਰਮਾਨੇ ਵਜੋਂ ਦੇਣਾ ਹੋਵੇਗਾ। ਬੈਂਕ ਦੇ ਬਚਤ ਖਾਤੇ ’ਤੇ ਜਮ੍ਹਾਂ ਰਾਸ਼ੀ ’ਤੇ ਸਾਲਾਨਾ 2.5 ਫੀਸਦ ਵਿਆਜ਼ ਮਿਲੇਗਾ।
Advertisement
Advertisement
×