ICC: ਭਾਰਤ ਦੇ ਜੈ ਸ਼ਾਹ ਨੇ ਆਈਸੀਸੀ ਦੇ ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਵੱਕਾਰੀ ਸੰਸਥਾ ਦੇ ਮੁਖੀ ਬਣਨ ਵਾਲੇ ਪੰਜਵੇਂ ਭਾਰਤੀ
Advertisement
ਦੁਬਈ, 1 ਦਸੰਬਰ
Jay Shah takes over as new ICC chairman: ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਚੇਅਰਮੈਨ ਵਜੋਂ ਅਹੁਦਾ ਅੱਜ ਸੰਭਾਲ ਲਿਆ ਹੈ। ਉਹ ਇਸ ਵੱਕਾਰੀ ਵਿਸ਼ਵ ਸੰਸਥਾ ਦੇ ਪੰਜਵੇਂ ਭਾਰਤੀ ਮੁਖੀ ਬਣੇ ਹਨ। ਜ਼ਿਕਰਯੋਗ ਹੈ ਕਿ 36 ਸਾਲਾ ਸ਼ਾਹ ਪਿਛਲੇ ਪੰਜ ਸਾਲਾਂ ਤੋਂ ਬੀਸੀਸੀਆਈ ਦੇ ਸਕੱਤਰ ਸਨ।
Advertisement
ਆਈਸੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਸਰਬਸੰਮਤੀ ਨਾਲ ਚੋਣ ਹੋਈ ਤੇ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਅਟਾਰਨੀ ਗ੍ਰੇਗ ਬਾਰਕਲੇ ਦੀ ਥਾਂ ਲਈ ਜੋ ਲਗਾਤਾਰ ਤੀਜੀ ਵਾਰ ਇਸ ਅਹੁਦੇ ’ਤੇ ਨਹੀਂ ਰਹਿਣਾ ਚਾਹੁੰਦੇ ਸਨ। ਦੱਸਣਾ ਬਣਦਾ ਹੈ ਕਿ ਸ਼ਾਹ ਤੋਂ ਪਹਿਲਾਂ, ਮਰਹੂਮ ਕਾਰੋਬਾਰੀ ਜਗਮੋਹਨ ਡਾਲਮੀਆ, ਸਿਆਸਤਦਾਨ ਸ਼ਰਦ ਪਵਾਰ, ਵਕੀਲ ਸ਼ਸ਼ਾਂਕ ਮਨੋਹਰ ਅਤੇ ਉਦਯੋਗਪਤੀ ਐਨ ਸ੍ਰੀਨਿਵਾਸਨ ਆਈਸੀਸੀ ਦੇ ਮੁਖੀ ਸਨ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਲਈ ਇਹ ਰਾਹ ਸੌਖਾ ਨਹੀਂ ਹੋਵੇਗਾ ਕਿਉਂਕਿ ਆਈਸੀਸੀ ਦੀ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਕਈ ਚੁਣੌਤੀਆਂ ਦਰਪੇਸ਼ ਹਨ। ਪੀਟੀਆਈ
Advertisement
×