ਗੁਲਾਮੀ ਕਰਨ ਨਾਲੋਂ ਜੇਲ੍ਹ ’ਚ ਰਹਿਣ ਨੂੰ ਤਰਜੀਹ ਦੇਵਾਂਗਾ: ਇਮਰਾਨ ਖ਼ਾਨ
Imran Khan says he prefers prison instead of slavery, calls for protest against regime; ਪਾਕਿਸਤਾਨ ਦੇ ਸਾਬਕਾ ਪ੍ਰਧਾਨ ਨੇ Pakistan Tehreek-e-Insaf ਵਰਕਰਾਂ ਨੂੰ ਮੌਜੂਦਾ ਨਿਜ਼ਾਮ ਵਿਰੁੱਧ ਪ੍ਰਦਰਸ਼ਨ ਦੀ ਅਪੀਲ ਕੀਤੀ
Advertisement
ਲਾਹੌਰ, 2 ਜੁਲਾਈ
ਪਾਕਿਸਤਾਨ ਦੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਗੁਲਾਮੀ ਮਨਜ਼ੂਰ ਕਰਨ ਦੀ ਬਜਾਏ ਜੇਲ੍ਹ ਦੀ ਹਨੇਰੀ ਕੋਠੜੀ dark cell of a prison ਵਿੱਚ ਰਹਿਣ ਨੂੰ ਤਰਜੀਹ ਦੇਣਗੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਹਾਈਬ੍ਰਿਡ ਸ਼ਾਸਨ hybrid regime ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਵੀ ਕੀਤੀ।
ਖਾਨ ਨੇ ਆਪਣੀ ਪਾਰਟੀ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ Pakistan Tehreek-e-Insaf (ਪੀਟੀਆਈ) ਦੇ ਵਰਕਰਾਂ ਨੂੰ ਆਸ਼ੂਰਾ Ashura ਜੋ ਕਿ ਮੁਹੱਰਮ Moharram ਵਿੱਚ ਸੋਗ ਦਾ 10ਵਾਂ ਦਿਨ ਹੈ ਅਤੇ ਪੈਗੰਬਰ ਦੇ ਪੋਤੇ, ਇਮਾਮ ਹੁਸੈਨ Imam Hussein ਦੀ 7ਵੀਂ ਸਦੀ ਦੀ ਸ਼ਹਾਦਤ ਦੀ ਯਾਦ ’ਚ ਮਨਾਇਆ ਜਾਂਦਾ ਹੈ, ਤੋਂ ਬਾਅਦ ਮੌਜੂਦਾ ਸ਼ਾਸਨ ਵਿਰੁੱਧ ਵਿਦਰੋਹ ਕਰਨ ਦਾ ਸੱਦਾ ਦਿੱਤਾ। ਅਸ਼ੂਰਾ ਇਸ ਸਾਲ 6 ਜੁਲਾਈ ਨੂੰ ਮਨਾਇਆ ਜਾਣਾ ਹੈ।
ਖ਼ਾਨ ਨੇ ਮੰਗਲਵਾਰ ਨੂੰ ਐਕਸ ’ਤੇ ਪੋਸਟ ਕੀਤਾ, ‘‘ਮੈਂ ਪੂਰੇ ਮੁਲਕ, ਖਾਸਕਰ ਪੀਟੀਆਈ ਵਰਕਰਾਂ ਅਤੇ ਸਮਰਥਕਾਂ ਨੂੰ ਆਸ਼ੂਰਾ ਤੋਂ ਬਾਅਦ ਇਸ ਜ਼ਾਲਮ ਨਿਜ਼ਾਮ ਖ਼ਿਲਾਫ਼ ਡਟਣ ਦੀ ਅਪੀਲ ਕਰਦਾ ਹਾਂ।”
ਇਮਰਾਨ ਖ਼ਾਨ ਜੋ ਕਈ ਮਾਮਲਿਆਂ ਵਿੱਚ ਲਗਪਗ ਦੋ ਸਾਲਾਂ ਤੋਂ ਜੇਲ੍ਹ ਵਿੱਚ ਨੇ ਕਿਹਾ, ‘‘ਮੈਂ ਇਹ ਗੁਲਾਮੀ ਸਵੀਕਾਰ ਕਰਨ ਨਾਲੋਂ ਇੱਕ ਹਨੇਰੀ ਜੇਲ੍ਹ ਦੀ ਕੋਠੜੀ ਵਿੱਚ ਰਹਿਣਾ ਪਸੰਦ ਕਰਾਂਗਾ।’’
ਖਾਨ ਨੇ ਕਿਹਾ ਕਿ ਉਨ੍ਹਾਂ ਦੀ ਆਵਾਜ਼ ਨੂੰ ਹਰ ਸੰਭਵ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਸੁਨੇਹਾ ਲੋਕਾਂ ਤੱਕ ਨਾ ਪਹੁੰਚ ਸਕੇ। -ਪੀਟੀਆਈ
Advertisement
×