ਲਗਾਤਾਰ ਦੂਜੇ ਸ਼ੁੱਕਰਵਾਰ ਮੈਂ ਘਰ ਵਿੱਚ ਨਜ਼ਰਬੰਦ ਰਿਹਾ: ਮੀਰਵਾਇਜ਼
ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲਗਾਤਾਰ ਦੂਜੇ ਸ਼ੁੱਕਰਵਾਰ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ। ਮੀਰਵਾਇਜ਼ ਨੇ X 'ਤੇ ਇੱਕ ਪੋਸਟ ਵਿੱਚ ਕਿਹਾ, ‘‘ਲਗਾਤਾਰ ਦੂਜੇ ਸ਼ੁੱਕਰਵਾਰ ਨੂੰ ਮੈਂ ਘਰ ਵਿੱਚ ਨਜ਼ਰਬੰਦ...
Advertisement
ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲਗਾਤਾਰ ਦੂਜੇ ਸ਼ੁੱਕਰਵਾਰ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ। ਮੀਰਵਾਇਜ਼ ਨੇ X 'ਤੇ ਇੱਕ ਪੋਸਟ ਵਿੱਚ ਕਿਹਾ, ‘‘ਲਗਾਤਾਰ ਦੂਜੇ ਸ਼ੁੱਕਰਵਾਰ ਨੂੰ ਮੈਂ ਘਰ ਵਿੱਚ ਨਜ਼ਰਬੰਦ ਰਿਹਾ ਹਾਂ - ਮੇਰੇ ਘਰ ਨੂੰ ਜਾਣ ਵਾਲੀ ਹਰ ਗਲੀ ਅਤੇ ਬਾਈ ਲੇਨ ਨੂੰ ਬੈਰੀਕੇਡ ਕੀਤਾ ਗਿਆ ਹੈ, ਜਿਸ ਨਾਲ ਪੂਰੇ ਆਂਢ-ਗੁਆਂਢ ਨੂੰ ਅਸੁਵਿਧਾ ਹੋ ਰਹੀ ਹੈ।’’
ਜ਼ਿਕਰਯੋਗ ਹੈ ਕਿ ਹੁਰੀਅਤ ਨੇਤਾ ਨੂੰ 13 ਜੁਲਾਈ ਨੂੰ 1931 ਦੇ ਸ਼ਹੀਦਾਂ ਦੇ ਯਾਦਗਾਰੀ ਸਮਾਗਮ ਤੋਂ ਦੋ ਦਿਨ ਪਹਿਲਾਂ 11 ਜੁਲਾਈ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ। ਉਨ੍ਹਾਂ ਕਿਹਾ, ‘‘ਮੈਂ ਸ਼ਾਸਕਾਂ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸਾਡੇ ਸ਼ਹੀਦਾਂ ਦੀ ਯਾਦ ਨੂੰ ਉਨ੍ਹਾਂ ਵੱਲੋਂ ਨਿਯੰਤ੍ਰਿਤ ਨਹੀਂ ਕੀਤਾ ਜਾ ਸਕਦਾ। ਇਹ ਸਾਡੇ ਦਿਲਾਂ ਵਿੱਚ ਵੱਸਦਾ ਹੈ।’’ ਉਨ੍ਹਾਂ ਕਿਹਾ ਕਿ ਤੱਥਾਂ ਅਤੇ ਇਤਿਹਾਸ ਨੂੰ ਤਾਲਾਬੰਦੀ ਕਰ ਅਤੇ ਲੋਕਾਂ ਨੂੰ ਸ਼ਹੀਦਾਂ ਦੇ ਕਬਰਸਤਾਨਾਂ ਵਿੱਚ ਜਾਣ ਤੋਂ ਰੋਕਣ ਜਾਂ ਸ਼ੁੱਕਰਵਾਰ ਨੂੰ ਜਾਮਾ ਮਸਜਿਦ ਜਾਣ ਤੋਂ ਰੋਕਣ ਨਾਲ ਨਹੀਂ ਮਿਟਾਇਆ ਜਾ ਸਕਦਾ।
ਗੌਰਤਲਬ ਹੈ ਕਿ 13 ਜੁਲਾਈ ਨੂੰ ਜੰਮੂ ਅਤੇ ਕਸ਼ਮੀਰ ਵਿੱਚ 1931 ਵਿੱਚ ਸ੍ਰੀਨਗਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਡੋਗਰਾ ਫੌਜ ਵੱਲੋਂ ਮਾਰੇ ਗਏ 22 ਲੋਕਾਂ ਨੂੰ ਸ਼ਰਧਾਂਜਲੀ ਲਈ 'ਸ਼ਹੀਦ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਉਪ ਰਾਜਪਾਲ ਪ੍ਰਸ਼ਾਸਨ ਨੇ 2020 ਵਿੱਚ ਇਸ ਦਿਨ ਨੂੰ ਗਜ਼ਟਿਡ ਛੁੱਟੀਆਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਸੀ। -ਪੀਟੀਆਈ
Advertisement
Advertisement