DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਈ ਲਵ ਮੁਹੰਮਦ’ ਵਿਵਾਦ: ਯੋਗੀ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ

ਅਜਿਹਾ ਹਾਲ ਕਰਾਂਗਾ, ਜਿਸ ਨੂੰ ਪੀਡ਼੍ਹੀਆਂ ਯਾਦ ਰੱਖਣਗੀਆਂ: ਯੋਗੀ

  • fb
  • twitter
  • whatsapp
  • whatsapp
Advertisement
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸੂਬੇ ’ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਨਤੀਜੇ ਚੰਗੇ ਨਹੀਂ ਹੋਣਗੇ, ਸ਼ਰਾਰਤੀ ਅਨਸਰਾਂ ਦਾ ਅਜਿਹਾ ਹਸ਼ਰ ਕੀਤਾ ਜਾਵੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।

ਮੁੱਖ ਮੰਤਰੀ ਨੇ ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜੇਕਰ ਤਿਉਹਾਰਾਂ ਦੀ ਖੁਸ਼ੀ ਅਤੇ ਉਤਸ਼ਾਹ ਦੌਰਾਨ ਕੋਈ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਸ ਦੀ ਅਜਿਹੀ ਕੀਮਤ ਚੁਕਾਉਣੀ ਪਵੇਗੀ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।’’

Advertisement

ਯੋਗੀ ਆਦਿੱਤਿਆਨਾਥ ਨੇ ਕਿਹਾ, ‘‘ਹਿੰਦੁਸਤਾਨ ਦੀ ਧਰਤੀ ’ਤੇ ਗਜ਼ਵਾ-ਏ-ਹਿੰਦ ਨਹੀਂ ਹੋਵੇਗਾ। ‘ਗਜ਼ਵਾ-ਏ-ਹਿੰਦ’ ਦੀ ਕਲਪਨਾ ਕਰਨ ਜਾਂ ਇਸ ਦਾ ਸੁਫ਼ਨਾ ਦੇਖਣ ਵਾਲੇ ਲਈ ਨਰਕ ਦਾ ਰਾਹ ਪੱਧਰਾ ਹੋ ਜਾਵੇਗਾ। ਜੇਕਰ ਕੋਈ ਨਰਕ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਗਜ਼ਵਾ-ਏ-ਹਿੰਦ ਦੇ ਨਾਮ ’ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦਿਓ।’’ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਰਾਜਕਤਾ ਨੂੰ ਸਵੀਕਾਰ ਨਹੀਂ ਕਰੇਗੀ।

Advertisement

ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਜੋ ਕੋਈ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ, ਪੈਦਲ ਰਾਹਗੀਰ ’ਤੇ ਹਮਲਾ ਕਰਦਾ ਹੈ, ਜੋ ਕੋਈ ਵੀ ਧੀ ਦੀ ਸੁਰੱਖਿਆ ਦੇ ਨਾਂ ’ਤੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਤਿਉਹਾਰਾਂ ਦੌਰਾਨ ਪੱਥਰ ਮਾਰਦਾ ਹੈ, ਅਸੀਂ ਉਸ ਨੂੰ ਨਰਕ ਦੀ ਇੱਕਤਰਫ਼ਾ ਟਿਕਟ ਦਿਆਂਗੇ।’’

ਮੁੱਖ ਮੰਤਰੀ ਦੀ ਇਹ ਚਿਤਾਵਨੀ 26 ਸਤੰਬਰ ਨੂੰ ਬਰੇਲੀ ਵਿੱਚ ਹਿੰਸਕ ਝੜਪਾਂ ਦੇ ਮੱਦੇਨਜ਼ਰ ਆਈ ਹੈ, ਜਦੋਂ ਜੁੰਮੇ ਨਮਾਜ਼ ਤੋਂ ਬਾਅਦ ਕੋਤਵਾਲੀ ਖੇਤਰ ਵਿੱਚ ਇੱਕ ਮਸਜਿਦ ਦੇ ਬਾਹਰ ‘ਆਈ ਲਵ ਮੁਹੰਮਦ’ ਪੋਸਟਰ ਲੈ ਕੇ ਭੀੜ ਅਤੇ ਪੁਲੀਸ ਵਿਚਾਲੇ ਹੱਥੋਪਾਈ ਹੋਈ ਸੀ। ਸਥਾਨਕ ਮੌਲਵੀ ਤੌਕੀਰ ਰਜ਼ਾ ਖਾਨ ਦੁਆਰਾ ਸੱਦੇ ਗਏ ਪ੍ਰਸਤਾਵਿਤ ਪ੍ਰਦਰਸ਼ਨ ਨੂੰ ਰੱਦ ਕਰਨ ’ਤੇ ਭੀੜ ਕਥਿਤ ਤੌਰ ’ਤੇ ਗੁੱਸੇ ਵਿੱਚ ਸੀ।

Advertisement
×