ਮੈਂ ਰਾਜਾ ਨਹੀਂ ਬਣਨਾ ਚਾਹੁੰਦਾ ਦੇ ਇਸ ਧਾਰਨਾ ਦੇ ਵਿਰੁੱਧ ਹਾਂ: Rahul Gandhi
Don't want to be king, I'm against the very concept: ਰਾਹੁਲ ਗਾਂਧੀ
Advertisement
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਰਾਜਾ ਨਹੀਂ ਬਣਨਾ ਚਾਹੁੰਦੇ ਅਤੇ ਉਹ ਇਸ ਦੀ ਧਾਰਨਾ ਦੇ ਹੀ ਖ਼ਿਲਾਫ਼ ਹਨ।
ਉਨ੍ਹਾਂ ਇਹ ਗੱਲ ਇੱਕ ਰੋਜ਼ਾ "Constitutional Challenges: Perspectives and Pathways" ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਆਖੀ
ਵਿਗਿਆਨ ਭਵਨ ’ਚ ਸਮਾਗਮ ਮੌਕੇ ਰਾਹੁਲ ਗਾਂਧੀ ਨੇ ਜਿਵੇਂ ਹੀ ਸੰਬੋਧਨ ਸ਼ੁਰੂ ਕੀਤਾ ਤਾਂ ਸਰੋਤਿਆਂ ਨੇ ‘ਇਸ ਦੇਸ਼ ਕਾ ਰਾਜਾ ਕੈਸਾ ਹੋ, ਰਾਹੁਲ ਗਾਂਧੀ ਜੈਸਾ ਹੋ।’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਇਸ ਦੇ ਜਵਾਬ ’ਚ Rahul Gandhi ਨੇ ਆਖਿਆ, ‘‘ਬੌਸ ਨਹੀਂ, ਮੈਂ ਰਾਜਾ ਨਹੀਂ ਹਾਂ। ਰਾਜਾ ਬਣਨਾ ਹੀ ਨਹੀਂ ਚਾਹੁੰਦਾ। ਮੈਂ ਰਾਜਾ ਦੇ ਖ਼ਿਲਾਫ਼ ਹਾਂ, ਇਸ ਦੀ ਧਾਰਨਾ ਦੇ ਵੀ ਖ਼ਿਲਾਫ਼ ਹਾਂ। ਰਾਹੁਲ ਗਾਂਧੀ ਅਤੀਤ ’ਚ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ Prime Minister Narendra Modi ’ਤੇ ‘ਰਾਜਾ’ ਸ਼ਬਦ ਰਾਹੀਂ ਵਿਅੰਗ ਕਰਕੇ ਉਨ੍ਹਾਂ ’ਤੇ ਲੋਕਾਂ ਦੀ ਆਵਾਜ਼ ਨਾ ਸੁਣਨ ਦਾ ਦੋਸ਼ ਲਾਉਂਦੇ ਰਹੇ ਹਨ।
Advertisement
Advertisement
×