ਮੈਂ ਇਸ ਦੇਸ਼ ਲਈ ਜੋ ਕੁਝ ਵੀ ਕਰ ਸਕਦਾ ਸੀ, ਉਹ ਕਰਕੇ ਜਾ ਰਿਹਾ ਹਾਂ: ਗਵਈ
ਭਾਰਤ ਦੇ ਚੀਫ਼ ਜਸਟਿਸ (ਸੀ.ਜੇ.ਆਈ.) ਜਸਟਿਸ ਬੀ.ਆਰ. ਗਵਈ 23 ਨਵੰਬਰ ਨੂੰ ਆਪਣਾ ਅਹੁਦਾ ਛੱਡਣ ਜਾ ਰਹੇ ਹਨ
ਅਹੁਦਾ ਛੱਡ ਰਹੇ ਭਾਰਤ ਦੇ ਚੀਫ਼ ਜਸਟਿਸ (ਸੀ.ਜੇ.ਆਈ.) ਜਸਟਿਸ ਬੀ.ਆਰ. ਗਵਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇੱਕ ਵਕੀਲ ਅਤੇ ਜੱਜ ਵਜੋਂ ਲਗਪਗ ਚਾਰ ਦਹਾਕਿਆਂ ਦੀ ਆਪਣੀ ਯਾਤਰਾ ਸਮਾਪਤ ਕਰਕੇ, ਸੰਸਥਾ ਨੂੰ ਪੂਰੀ ਸੰਤੁਸ਼ਟੀ ਅਤੇ ਤਸੱਲੀ ਨਾਲ ਛੱਡ ਰਹੇ ਹਨ ਅਤੇ ਉਹ ਆਪਣੇ ਆਪ ਨੂੰ ਨਿਆਂ ਦਾ ਵਿਦਿਆਰਥੀ ਮੰਨਦੇ ਹਨ।
ਸੀ.ਜੇ.ਆਈ. ਗਵਈ ਨੇ ਆਪਣੇ ਵਿਦਾਇਗੀ ਸਮਾਰੋਹ ਦੌਰਾਨ ਭਾਵੁਕ ਹੁੰਦਿਆਂ ਕਿਹਾ, “ਜਦੋਂ ਮੈਂ ਆਖਰੀ ਵਾਰ ਇਸ ਕੋਰਟਰੂਮ ਵਿੱਚੋਂ ਨਿਕਲਾਂਗਾ... ਮੈਂ ਇਸ ਦੇਸ਼ ਲਈ ਜੋ ਕੁਝ ਵੀ ਕਰ ਸਕਦਾ ਸੀ, ਉਹ ਕਰਕੇ ਜਾ ਰਿਹਾ ਹਾਂ ਅਤੇ ਮੈਨੂੰ ਪੂਰੀ ਤਸੱਲੀ ਹੈ।”
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਹਮੇਸ਼ਾ ਸੰਵਿਧਾਨ ਦੇ ਸਿਧਾਂਤਾਂ ਦੇ ਦਾਇਰੇ ਵਿੱਚ ਰਹਿ ਕੇ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਰਹੇ। ਜਸਟਿਸ ਉਹ 23 ਨਵੰਬਰ ਆਪਣਾ ਅਹੁਦਾ ਛੱਡਣ ਜਾ ਰਹੇ ਹਨ। ਸ਼ੁੱਕਰਵਾਰ ਉਨ੍ਹਾਂ ਦਾ ਆਖਰੀ ਕਾਰਜਕਾਰੀ ਦਿਨ ਸੀ।
ਸੀ.ਜੇ.ਆਈ. ਗਵਈ ਦੀ ਪ੍ਰਸ਼ੰਸਾ ਕਰਦੇ ਹੋਏ, ਨਵੇਂ ਸੀ.ਜੇ.ਆਈ. ਨਾਮਜ਼ਦ ਜਸਟਿਸ ਸੂਰਿਆ ਕਾਂਤ ਨੇ ਕਿਹਾ, "ਉਹ ਇੱਕ ਸਾਥੀ ਤੋਂ ਵੱਧ ਸਨ... ਉਹ ਮੇਰੇ ਭਰਾ ਅਤੇ ਭਰੋਸੇਮੰਦ ਸਨ, ਅਤੇ ਇੱਕ ਬੇਮਿਸਾਲ ਇਮਾਨਦਾਰੀ ਵਾਲੇ ਵਿਅਕਤੀ ਸਨ।"

