DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਮਤ ਵਾਲਾ ਹਾਂ ਕਿ ਮੈਂ ਆਰਐੱਸਐੱਸ ਦੇ 100ਵੇਂ ਸਥਾਪਨਾ ਦਿਵਸ ਦਾ ਗਵਾਹ ਬਣਿਆ: ਮੋਦੀ

ਪ੍ਰਧਾਨ ਮੰਤਰੀ ਵੱਲੋਂ ਆਰਐੱਸਐੱਸ ਦੇ 100ਵੇਂ ਸਥਾਪਨਾ ਦਿਵਸ ’ਤੇ ਯਾਦਗਾਰੀ ਟਿਕਟ ਤੇ ਸਿੱਕਾ ਜਾਰੀ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਡਾ.ਅੰਬੇਦਕਰ ਇੰਟਰਨੈਸ਼ਨਲ ਸੈਂਟਰ ਵਿਚ ਆਰਐੱਸਐੱਸ ਦੇ 100ਵੇਂ ਸਥਾਪਨਾ ਦਿਵਸ ਦੇ ਜਸ਼ਨਾਂ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ। ਫੋਟੋ: @NarendraModi/YT via PTI Photo
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਸਥਾਪਨਾ ਦਿਵਸ ਦੀ ਸ਼ਤਾਬਦੀ ਵਰ੍ਹੇਗੰਢ ਦਾ ਗਵਾਹ ਬਣਨ ਦਾ ਮੌਕਾ ਮਿਲਿਆ ਹੈ।  ਪ੍ਰਧਾਨ ਮੰਤਰੀ ਨੇ ਆਰਐੱਸਐੱਸ ਦੇ 100 ਸਾਲ ਪੂਰੇ ਹੋਣ ਦੀ ਯਾਦ ਵਿੱਚ ਇੱਕ ਵਿਸ਼ੇਸ਼ ਡਾਕ ਟਿਕਟ ਅਤੇ ਇੱਕ ਸਿੱਕਾ ਵੀ ਜਾਰੀ ਕੀਤਾ।

ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਸ਼ਾਨਦਾਰ 100 ਸਾਲਾਂ ਦੀ ਯਾਤਰਾ ਕੁਰਬਾਨੀ, ਨਿਰਸਵਾਰਥ ਸੇਵਾ, ਰਾਸ਼ਟਰ ਨਿਰਮਾਣ ਅਤੇ ਅਨੁਸ਼ਾਸਨ ਦੀ ਇੱਕ ਅਸਾਧਾਰਨ ਮਿਸਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡੀ 'ਸਵੈਮਸੇਵਕਾਂ' ਦੀ ਪੀੜ੍ਹੀ ਭਾਗਾਂ ਵਾਲੀ ਹੈ ਕਿ ਉਨ੍ਹਾਂ ਨੂੰ ਆਰਐੱਸਐੱਸ ਦਾ ਸ਼ਤਾਬਦੀ ਸਾਲ ਦੇਖਣ ਨੂੰ ਮਿਲਿਆ ਹੈ।’’

Advertisement

ਸ੍ਰੀ ਮੋਦੀ ਨੇ ਕਿਹਾ ਕਿ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਆਰਐੱਸਐੱਸ ਨੇ ਰਾਸ਼ਟਰ ਨਿਰਮਾਣ ’ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰਐੱਸਐੱਸ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਕੰਮ ਕਰਦਾ ਹੈ, ਪਰ ਉਨ੍ਹਾਂ ਵਿੱਚ ਕਦੇ ਵੀ ਵਿਰੋਧਾਭਾਸ ਨਹੀਂ ਹੁੰਦਾ ਕਿਉਂਕਿ ਉਹ ‘ਰਾਸ਼ਟਰ ਪਹਿਲਾਂ’ ਦੇ ਸਿਧਾਂਤ ’ਤੇ ਕੰਮ ਕਰਦੇ ਹਨ।

Advertisement

ਇਸ ਦੌਰਾਨ 2 ਅਕਤੂਬਰ ਨੂੰ ਆਰਐੱਸਐੱਸ ਦੇ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ਤੋਂ ਪਹਿਲਾਂ ਭਾਜਪਾ ਦੇ ਘੱਟ ਗਿਣਤੀ ਮੋਰਚੇ ਨੇ ਸੰਘ ਦੇ ਸੰਸਥਾਪਕ Keshav Baliram Hedgewar ਲਈ ਭਾਰਤ ਰਤਨ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਲਿਖੇ ਇੱਕ ਪੱਤਰ ਵਿੱਚ, ਭਾਜਪਾ ਘੱਟ ਗਿਣਤੀ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਜਮਾਲ ਸਿੱਦੀਕੀ ਨੇ ਆਰਐਸਐਸ ਦੇ ਸੰਸਥਾਪਕ ਅਤੇ ਸੁਤੰਤਰਤਾ ਸੈਨਾਨੀ ਡਾ. Keshav Baliram Hedgewar ਨੂੰ ਮਰਨ ਉਪਰੰਤ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ "ਭਾਰਤ ਰਤਨ" ਦੇਣ ਦੀ ਮੰਗ ਕੀਤੀ ਹੈ।

Advertisement
×