ਮੇਰੇ ’ਤੇ ਪਿਤਾ ਨੂੰ ਗੰਦੀ ਕਿਡਨੀ ਦੇਣ ਦੇ ਦੋਸ਼: ਰੋਹਿਨੀ
ਐਕਸ ’ਤੇ ਅਪਲੋਡ ਕੀਤੀ ਪੋਸਟ; ਲਾਲੂ ਪਰਿਵਾਰ ਦਾ ਸੰਕਟ ਹੋਰ ਡੂੰਘਾ ਹੋਇਆ
ਲਾਲੂ ਯਾਦਵ ਦੇ ਪਰਿਵਾਰ ਦਾ ਸੰਕਟ ਅੱਜ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਰੋਹਿਨੀ ਅਚਾਰੀਆ ਨੇ ਅੱਜ ਸੋੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ਉਸ ’ਤੇ ਆਪਣੇ ਪਿਤਾ ਨੂੰ ਗੰਦੀ ਕਿਡਨੀ ਦੇਣ ਦਾ ਦੋਸ਼ ਲਾਇਆ ਗਿਆ ਹੈ। ਰੋਹਿਨੀ ਨੇ ਸਾਰੀਆਂ ਵਿਆਹੁਤਾ ਔਰਤਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪੇਕੇ ਪਰਿਵਾਰ ਨਾਲੋਂ ਆਪਣੇ ਸਹੁਰਾ ਪਰਿਵਾਰ ਨੂੰ ਤਰਜੀਹ ਦੇਣ।
कल मुझे गालियों के साथ बोला गया कि मैं गंदी हूँ और मैंने अपने पिता को अपनी गंदी किडनी लगवा दी , करोड़ों रूपए लिए , टिकट लिया तब लगवाई गंदी किडनी .. सभी बेटी - बहन , जो शादीशुदा हैं उनको मैं बोलूंगी कि जब आपके मायके में कोई बेटा - भाई हो , तो भूल कर भी अपने भगवान रूपी पिता को…
— Rohini Acharya (@RohiniAcharya2) November 16, 2025
ਰੋਹਿਨੀ ਨੇ ਇਹ ਪੋਸਟ ਪਾਰਟੀ ਛੱਡਣ ਤੇ ਆਪਣੇ ਪਰਿਵਾਰ ਨਾਲ ਰਿਸ਼ਤਾ ਤੋੜਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਅਪਲੋਡ ਕੀਤੀ ਹੈ। ਉਨ੍ਹਾਂ ਹਾਲ ਹੀ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ’ਚ ਆਰ ਜੇ ਡੀ ਦੀ ਹਾਰ ਲਈ ਆਪਣੇ ਭਰਾ ਤੇਜਸਵੀ ਯਾਦਵ ਦੇ ਨੇੜਲੇ ਸਹਿਯੋਗੀਆਂ ਹਰਿਆਣਾ ਨਾਲ ਸਬੰਧਤ ਆਰ ਜੇ ਡੀ ਸੰਸਦ ਮੈਂਬਰ ਸੰਜੈ ਯਾਦਵ ਤੇ ਉੱਤਰ ਪ੍ਰਦੇਸ਼ ਦੇ ਸਿਆਸੀ ਪਰਿਵਾਰ ਨਾਲ ਸਬੰਧਤ ਰਮੀਜ਼ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰੋਹਿਨੀ ਨੇ ਕਿਹਾ ਕਿ ਉਸ ਨੂੰ ਕਿਹਾ ਗਿਆ ਕਿ ਕਰੋੜਾਂ ਰੁਪਏ ਤੇ ਟਿਕਟ ਬਦਲੇ ਆਪਣੇ ਪਿਤਾ ਨੂੰ ਗੰਦੀ ਕਿਡਨੀ ਦਾਨ ਕੀਤੀ। -ਪੀਟੀਆਈ

