ਸਰਕਾਰ ਨੇ ਟੈਟਰਾ ਪੈਕ ’ਚ ਸ਼ਰਾਬ ਵੇਚਣ ਦੀ ਇਜਾਜ਼ਤ ਕਿਵੇਂ ਦਿੱਤੀ: ਸੁਪਰੀਮ ਕੋਰਟ
ਕਰਨਾਟਕ ’ਚ ਟੈਟਰਾ ਪੈਕ ’ਚ ਸਭ ਤੋਂ ਵੱਧ ਵੇਚੀ ਜਾਂਦੀ ਹੈ ਵਿਸਕੀ: ਵਕੀਲ
ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਟੈਟਰਾ ਪੈਕ ਵਿਚ ਸ਼ਰਾਬ ਵੇਚਣ ਦੀ ਸਰਕਾਰ ਨੇ ਇਜਾਜ਼ਤ ਕਿਵੇਂ ਦਿੱਤੀ। ਅਦਾਲਤ ਨੇ ਕਿਹਾ ਕਿ ਇਹ ਗੰਭੀਰ ਮੁੱਦਾ ਹੈ। ਜਸਟਿਸ ਸੂਰਿਆ ਕਾਂਤ ਅਤੇ ਜੋਇਮਾਲਿਆ ਬਾਗਚੀ ਦੇ ਬੈਂਚ ਨੇ ਪੁੱਛਿਆ,‘ ਇਹ ਕੀ ਹੈ -- ਜੂਸ ਪੈਕੇਟ? ਕੀ ਟੈਟਰਾ ਪੈਕ ਵਿੱਚ ਸ਼ਰਾਬ ਦੀ ਇਜਾਜ਼ਤ ਹੋਣੀ ਚਾਹੀਦੀ ਹੈ? ਅਦਾਲਤ ਨੇ ਅੱਜ ਅਲਾਈਡ ਬਲੈਂਡਰਜ਼ ਐਂਡ ਡਿਸਟਿਲਰੀਜ਼ ਪ੍ਰਾਈਵੇਟ ਲਿਮਟਿਡ ਜੋ ਆਫਿਸਰਜ਼ ਚੁਆਇਸ ਵਿਸਕੀ ਉਤਪਾਦ ਤਿਆਰ ਕਰਦੀ ਹੈ, ਦਰਮਿਆਨ ਇੱਕ ਟ੍ਰੇਡਮਾਰਕ ਵਿਵਾਦ ’ਤੇ ਸੁਣਵਾਈ ਕੀਤੀ।
ਸਿਖਰਲੀ ਅਦਾਲਤ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਐਲ ਨਾਗੇਸ਼ਵਰ ਰਾਓ ਨੂੰ ਦੋਵਾਂ ਸ਼ਰਾਬ ਫਰਮਾਂ ਦਰਮਿਆਨ ਵਿਵਾਦ ਨੂੰ ਸੁਲਝਾਉਣ ਲਈ ਸਾਲਸ ਨਿਯੁਕਤ ਕੀਤਾ ਸੀ। ਜਦੋਂ ਜੌਨ ਡਿਸਟਿਲਰੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਦੋਵਾਂ ਕੰਪਨੀਆਂ ਦੇ ਟੈਟਰਾ ਪੈਕ ਬੈਂਚ ਸਾਹਮਣੇ ਪੇਸ਼ ਕੀਤੇ ਤਾਂ ਜਸਟਿਸ ਕਾਂਤ ਨੇ ਕਿਹਾ, ‘ਇਹ ਪੈਕੇਟ ਕੀ ਹੈ? ਜੂਸ।’ ਰੋਹਤਗੀ ਨੇ ਕਿਹਾ ਕਿ ਇਹ ਵਿਸਕੀ ਦੇ ਟੈਟਰਾ ਪੈਕ ਹਨ, ਜੋ ਕਰਨਾਟਕ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਉਤਪਾਦਾਂ ਵਿੱਚੋਂ ਇੱਕ ਹਨ। ਪੀਟੀਆਈ

