Hottest December: ਪਿਛਲੇ 16 ਸਾਲਾਂ ਵਿਚੋਂ ਸਭ ਤੋਂ ਗਰਮ ਰਹੀ ਮੁੰਬਈ
ਦਸੰਬਰ ਮਹੀਨੇ ਵਿੱਚ ਪਾਰਾ ਵਧਿਆ; 37.3 ਡਿਗਰੀ ਸੈਲਸੀਅਸ ’ਤੇ ਪੁੱਜਿਆ
Advertisement
ਮੁੰਬਈ, 4 ਦਸੰਬਰ
At 37.3 degrees Celsius, Mumbai logs hottest December day in 16 years: ਮੁੰਬਈ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 37.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਪਿਛਲੇ 16 ਸਾਲਾਂ ਵਿੱਚ ਦਸੰਬਰ ਦਾ ਸਭ ਤੋਂ ਗਰਮ ਦਿਨ ਹੈ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਫਿਲਮ ਨਗਰੀ ਵਿਚ ਅੱਜ ਪਾਰਾ 37.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂ ਕਿ ਕੋਲਾਬਾ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐਮਡੀ ਮੁੰਬਈ ਦੀ ਵਿਗਿਆਨੀ ਸੁਸ਼ਮਾ ਨਾਇਰ ਨੇ ਕਿਹਾ ਕਿ 5 ਦਸੰਬਰ 2008 ਨੂੰ ਇੱਥੇ ਤਾਪਮਾਨ 37.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
Advertisement
ਮੁੰਬਈ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਅੱਜ ਹਲਕਾ ਮੀਂਹ ਪਿਆ ਜਿਸ ਨਾਲ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਥੇ ਬੀਤੇ ਦਿਨ ਤੋਂ ਹੀ ਬੱਦਲ ਛਾਏ ਹੋਏ ਹਨ। ਆਈਐਮਡੀ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਕਾਰਨ ਇੱਥੇ ਵੀ ਹਲਕਾ ਮੀਂਹ ਪਿਆ।
Advertisement
×