ਜਸਟਿਸ ਦਲਬੀਰ ਭੰਡਾਰੀ ਤੇ ਹੇਮਾ ਮਾਲਿਨੀ ਨੂੰ ਆਨਰੇਰੀ ਡਿਗਰੀਆਂ ਨਾਲ ਨਿਵਾਜਿਆ
ਜੈਪੁਰ: ਭਰਤਪੁਰ ਦੀ ਮਹਾਰਾਜਾ ਸੂਰਜਮੱਲ ਬ੍ਰਿਜ ਯੂਨੀਵਰਸਿਟੀ ਨੇ ਜਸਟਿਸ ਡਾ. ਦਲਬੀਰ ਭੰਡਾਰੀ ਅਤੇ ਲੋਕ ਸਭਾ ਮੈਂਬਰ ਤੇ ਅਦਾਕਾਰਾ ਹੇਮਾ ਮਾਲਿਨੀ ਨੂੰ ਆਨਰੇਰੀ ਡਿਗਰੀਆਂ ਨਾਲ ਨਿਵਾਜਿਆ ਹੈ। ਵੇਰਵਿਆਂ ਅਨੁਸਾਰ ਰਾਜ ਭਵਨ ਵਿੱਚ ਕਰਵਾਏ ਗਏ ਵਿਸ਼ੇਸ਼ ਡਿਗਰੀ ਵੰਡ ਸਮਾਗਮ ਦੌਰਾਨ ਰਾਜਪਾਲ ਕਲਰਾਜ...
Advertisement
ਜੈਪੁਰ: ਭਰਤਪੁਰ ਦੀ ਮਹਾਰਾਜਾ ਸੂਰਜਮੱਲ ਬ੍ਰਿਜ ਯੂਨੀਵਰਸਿਟੀ ਨੇ ਜਸਟਿਸ ਡਾ. ਦਲਬੀਰ ਭੰਡਾਰੀ ਅਤੇ ਲੋਕ ਸਭਾ ਮੈਂਬਰ ਤੇ ਅਦਾਕਾਰਾ ਹੇਮਾ ਮਾਲਿਨੀ ਨੂੰ ਆਨਰੇਰੀ ਡਿਗਰੀਆਂ ਨਾਲ ਨਿਵਾਜਿਆ ਹੈ। ਵੇਰਵਿਆਂ ਅਨੁਸਾਰ ਰਾਜ ਭਵਨ ਵਿੱਚ ਕਰਵਾਏ ਗਏ ਵਿਸ਼ੇਸ਼ ਡਿਗਰੀ ਵੰਡ ਸਮਾਗਮ ਦੌਰਾਨ ਰਾਜਪਾਲ ਕਲਰਾਜ ਮਿਸ਼ਰਾ ਨੇ ਜਸਟਿਸ ਭੰਡਾਰੀ ਨੂੰ ਡਾਕਟਰੇਟ ਇਨ ਲਾਅ ਆਨਰੇਰੀ ਡਿਗਰੀ ਪ੍ਰਦਾਨ ਕੀਤੀ।
Advertisement
ਜਸਟਿਸ ਭੰਡਾਰੀ ਨੈਦਰਲੈਂਡਜ਼ ਦੇ ਸ਼ਹਿਰ ਦਿ ਹੇਗ ’ਚ ਸਥਿਤ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਜੱਜ ਹਨ। ਇਸੇ ਤਰ੍ਹਾਂ ਹੇਮਾ ਮਾਲਿਨੀ ਨੂੰ ਡੀ. ਲਿਟ (ਡਾਕਟਰ ਆਫ ਲਿਟਰੇਚਰ) ਦੀ ਡਿਗਰੀ ਨਾਲ ਨਿਵਾਜਿਆ ਗਿਆ ਹੈ। -ਪੀਟੀਆਈ
Advertisement
×