ਗ੍ਰਹਿ ਮੰਤਰਾਲੇ ਨੇ ਸ਼ਰਧਾਲੂਆਂ ਨੂੰ ਆਨਲਾਈਨ ਧੋਖਾਧੜੀ ਤੋਂ ਸੁਚੇਤ ਕੀਤਾ
ਨਵੀਂ ਦਿੱਲੀ, 19 ਅਪਰੈਲ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੇ ਭਾਰਤੀ ਸਾਈਬਰ ਕ੍ਰਾਈਮ ਕੋ-ਆਰਡੀਨੇਸ਼ਨ ਸੈਂਟਰ ਨੇ ਆਮ ਲੋਕਾਂ ਨੂੰ ਮੁਲਕ ਭਰ ’ਚ ਹੋ ਰਹੀ ਆਨਲਾਈਨ ਬੁਕਿੰਗ ਧੋਖਾਧੜੀ ਤੋਂ ਸੁਚੇਤ ਰਹਿਣ ਲਈ ਕਿਹਾ ਹੈ, ਖ਼ਾਸ ਕਰਕੇ ਅਜਿਹੀ ਧੋਖਾਧੜੀ ਜਿਸ ’ਚ ਚਾਰ...
Advertisement
ਨਵੀਂ ਦਿੱਲੀ, 19 ਅਪਰੈਲ
ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੇ ਭਾਰਤੀ ਸਾਈਬਰ ਕ੍ਰਾਈਮ ਕੋ-ਆਰਡੀਨੇਸ਼ਨ ਸੈਂਟਰ ਨੇ ਆਮ ਲੋਕਾਂ ਨੂੰ ਮੁਲਕ ਭਰ ’ਚ ਹੋ ਰਹੀ ਆਨਲਾਈਨ ਬੁਕਿੰਗ ਧੋਖਾਧੜੀ ਤੋਂ ਸੁਚੇਤ ਰਹਿਣ ਲਈ ਕਿਹਾ ਹੈ, ਖ਼ਾਸ ਕਰਕੇ ਅਜਿਹੀ ਧੋਖਾਧੜੀ ਜਿਸ ’ਚ ਚਾਰ ਧਾਮ ਦੇ ਯਾਤਰੀਆਂ ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਮੰਤਰਾਲੇ ਨੇ ਬਿਆਨ ’ਚ ਦੱਸਿਆ ਕਿ ਇਹ ਧੋਖਾਧੜੀ ਨਕਲੀ ਵੈੱਬਸਾਈਟਾਂ, ਭੁਲੇਖਾਪਾਊ ਸੋਸ਼ਲ ਮੀਡੀਆ ਪੇਜਾਂ, ਫੇਸਬੁੱਕ ਪੋਸਟਾਂ ਤੇ ਗੂਗਲ ਜਿਹੇ ਸਰਚ ਇੰਜਣਾਂ ’ਤੇ ਮੌਜੂਦ ਇਸ਼ਤਿਹਾਰਾਂ (ਪੇਡ) ਰਾਹੀਂ ਕੀਤੀ ਜਾਂਦੀ ਹੈ। -ਪੀਟੀਆਈ
Advertisement
Advertisement
×