Hindi row: ਮਹਾਰਾਸ਼ਟਰ ਸਰਕਾਰ ਨੇ ‘ਤਿੰਨ-ਭਾਸ਼ਾ’ ਨੀਤੀ ਬਾਰੇ ਸਰਕਾਰੀ ਹੁਕਮ ਵਾਪਸ ਲਏ
ਹਿੰਦੀ ਵਿਵਾਦ: Maharashtra govt withdraws GRs on three-language policy ; ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਤਿੰਨ ਭਾਸ਼ਾ ਨੀਤੀ ਲਾਗੂ ਕਰਨ ਲਈ ਬਣਾਈ ਸੀ ਕਮੇਟੀ: ਫੜਨਵੀਸ
Advertisement
ਮੁੰਬਈ, 29 ਜੂਨ
ਮਹਾਰਾਸ਼ਟਰ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਹਿੰਦੀ ਭਾਸ਼ਾ ਸ਼ੁਰੂ ਕਰਨ ਖ਼ਿਲਾਫ਼ ਵਧ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੂਬਾਈ ਕੈਬਨਿਟ ਨੇ ਅੱਜ ‘ਤਿੰਨ-ਭਾਸ਼ਾ’ ਨੀਤੀ ਬਾਰੇ ਦੋ ਸਰਕਾਰੀ ਆਦੇਸ਼ (GRs (government orders) ਵਾਪਸ ਲੈ ਲਏ ਹਨ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਸ਼ਾ ਨੀਤੀ ਲਾਗੂ ਕਰਨ ਅਤੇ ਅੱਗੇ ਦਾ ਰਸਤਾ ਸੁਝਾਉਣ ਲਈ ਸਿੱਖਿਆ ਸ਼ਾਸਤਰੀ ਨਰਿੰਦਰ ਜਾਧਵ ਦੀ ਅਗਵਾਈ ਹੇਠ ਕਮੇਟੀ ਦੇ ਗਠਨ ਦਾ ਐਲਾਨ ਵੀ ਕੀਤਾ।
Chief Minister Devendra Fadnavis ਨੇ ਦੋਸ਼ ਲਾਇਆ ਕਿ ਊਧਵ ਠਾਕਰੇ ਨੇ ਮੁੱਖ ਮੰਤਰੀ ਵਜੋਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਤਿੰਨ-ਭਾਸ਼ਾ ਨੀਤੀ three-language policy ਲਾਗੂ ਕਰਨ ਲਈ ਡਾ. ਰਘੂਨਾਥ ਮਾਸ਼ੇਲਕਰ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਸੀ ਅਤੇ ਨੀਤੀ ਨੂੰ ਲਾਗੂ ਕਰਨ ਲਈ ਇੱਕ ਕਮੇਟੀ ਕਾਇਮ ਕੀਤੀ ਸੀ।
ਦੇਵੇਂਦਰ ਫੜਨਵੀਸ ਨੇ ਕਿਹਾ, ‘‘ਸੂਬਾ ਮੰਤਰੀ ਮੰਡਲ ਨੇ ਪਹਿਲੀ ਕਲਾਸ ਤੋਂ ‘ਤਿੰਨ-ਭਾਸ਼ਾ’ ਨੀਤੀ ਲਾਗੂ ਕਰਨ ਸਬੰਧੀ ਅਪਰੈਲ ਅਤੇ ਜੂਨ ਵਿੱਚ ਜਾਰੀ ਕੀਤੇ ਦੋ ਸਰਕਾਰੀ ਹੁਕਮ (ਜੀਆਰ) ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ‘ਤਿੰਨ-ਭਾਸ਼ਾ’ ਨੀਤੀ ਲਾਗੂ ਕਰਨ ਲਈ ਡਾ. ਨਰੇਂਦਰ ਜਾਧਵ ਦੀ ਅਗਵਾਈ ਹੇਠ ਇੱਕ ਕਮੇਟੀ ਕਾਇਮ ਕੀਤੀ ਜਾਵੇਗੀ।’’
ਦੱਸਣਯੋਗ ਹੈ ਕਿ ਫੜਨਵੀਸ ਸਰਕਾਰ ਨੇ 16 ਅਪਰੈਲ ਨੂੰ ਇੱਕ ਸਰਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਅੰਗਰੇਜ਼ੀ ਅਤੇ ਮਰਾਠੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੜ੍ਹ ਰਹੀ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਿੰਦੀ ਨੂੰ ਤੀਜੀ ਲਾਜ਼ਮੀ ਭਾਸ਼ਾ (compulsory third language) ਬਣਾਇਆ ਗਿਆ ਸੀ। ਹਾਲਾਂਕਿ ਵਿਰੋਧ ਵਧਣ ਕਾਰਨ ਸਰਕਾਰ ਨੇ 17 ਜੂਨ ਸੋਧਿਆ ਹੋਇਆ ਸਰਕਾਰੀ ਹੁਕਮ ਜਾਰੀ ਕਰ ਦਿੱਤਾ ਸੀ, ਜਿਸ ਵਿੱਚ ਹਿੰਦੀ ਨੂੰ ‘ਚੋਣਵੀਂ’ ਭਾਸ਼ਾ (optional language) ਬਣਾਇਆ ਗਿਆ ਸੀ। -ਪੀਟੀਆਈ
Advertisement
Advertisement
×